ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- 63ਵੀਆਂ ਪੰਜਾਬ ਸਕੂਲ ਖੇਡਾਂ ਅੰਤਰ ਜਿਲਾ ਅੰਡਰ 17 ਹਾਕੀ
ਲੜਕੇ/ਲੜਕੀਆ ਦੀਆਂ ਖੇਡਾਂ ਤੀਜੇ ਦਿਨ ਲੜਕੀਆਂ ਦੇ ਮੁਕਾਬਲੇ ਸਪੋਰਟਸ ਸਕੂਲ ਘੁੱਦਾ ਅਤੇ ਲੜਕਿਆ ਦੇ ਮੁਕਾਬਲੇ ਹਾਕੀ ਸਟੈਡੀਅਮ ਰਜਿੰਦਰਾ ਕਾਲਜ ਵਿਖੇ ਜਿਲਾ ਸਿੱਖਿਆ ਅਫਸਰ ਮਨਿੰਦਰਜੀਤ ਕੌਰ ਦੇ ਦਿਸਾ ਨਿਰਦੇਸ ਅਤੇ ਗੁਰਪ੍ਰੀਤ ਸਿੰਘ ਸਹਾਇਕ ਜਿਲਾ ਸਿਖਿਆ ਅਫਸਰ ਖੇਡਾਂ ਦੀ ਦੇਖ-ਰੇਖ ਵਿੱਚ ਸ਼ਾਨੋ ਸ਼ੌਕਤ ਨਾਲ ਹੋਈਆਂ।ਗੁਰਪ੍ਰੀਤ ਸਿੰਘ ਸਹਾਇਕ ਜਿਲਾ ਸਿਖਿਆ ਅਫਸਰ ਖੇਡਾਂ ਨੇ ਬਚਿਆਂ ਨੂੰ ਅਸ਼ਰੀਵਾਦ ਦਿੱਤਾ।ਤੀਜੇ ਦਿਨ ਦੀਆਂ ਖੇਡਾਂ ਦੇ ਨਤੀਜਿਆਂ ਵਿੱਚ ਲੜਕਿਆਂ ਦੇ ਕੁਆਟਰ ਫਾਈਨਲ `ਚ ਸਾਈਵਿੰਗ ਪਟਿਆਲਾ ਨੇ ਸਪੋਰਟਸ ਸਕੂਲ ਘੁੱਦਾ ਨੂੰ 14-0, ਤਰਨ ਤਾਰਨ ਨੇ ਛੇਹਰਟਾ ਵਿੰਗ ਨੂੰ 4-2, ਐਸ.ਜੀ.ਪੀ.ਸੀ ਲੁਧਿਆਣਾ ਨੇ ਲੁਧਿਆਣਾ ਨੂੰ 4-0 ਸਪੋਰਟਸ ਵਿੰਗ ਐਸ.ਏ.ਐਸ ਮੋਹਾਲੀ ਨੇ ਸਪੋਰਟਸ ਵਿੰਗ ਖਾਲਸਾ ਅੰਿਮ੍ਰਤਸਰ ਨੂੰ 2-0 ਨਾਲ ਹਰਾਇਆ।ਲੜਕੀਆਂ ਦੇ ਕੁਆਟਰ ਫਾਈਨਲ `ਚ ਸੰਗਰੂਰ ਨੇ ਮੋਗਾ ਨੂੰ 6-1, ਪੀ.ਆਈ.ਐਸ ਵਿੰਗ ਪਟਿਆਲਾ ਨੇ ਅਮਿ੍ਰਤਸਰ ਨੂੰ 5-1, ਫਾਈਵ ਵਿੰਗ ਬਾਦਲ ਨੇ ਪੀ.ਆਈ.ਐਸ ਵਿੰਗ ਮੁਕਤਸਰ 5-3, ਤਰਨਤਾਰਨ ਨੇ ਫਤਿਹਗੜ ਨੂੰ 4-0 ਨਾਲ ਹਰਾਇਆ।ਇਸ ਟੂਰਨਾਮੈਂਟ `ਚ ਪ੍ਰਿੰਸੀਪਲ ਹਰਦੀਪ ਸਿੰਘ ਮਾਨ, ਰਮਨਦੀਪ ਸਿੰਘ ਸੋਪਰਟਸ ਸਕੂਲ ਘੁੱਦਾ ਪਿੰਸੀਪਲ ਪ੍ਰਦੀਪ ਕੁਮਾਰ, ਲੈਕ: ਨਾਜਰ ਸਿੰਘ, ਮਨਦੀਪ ਕੌਰ, ਰਾਧੇ ਸਿਆਮ ਚਨਾਰਥਲ, ਬਲਵਿੰਦਰ ਮਾਨ, ਹਰਿੰਦਰ ਸਿੰਘ, ਨਵਸੰਗੀਤ, ਰੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਜਤਇੰਦਰਪਾਲ ਕੌਰ, ਸੰਦੀਪ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ ਮਾਨ, ਹਰਜੀਤ ਸਿੰਘ, ਰਾਮਪਾਲ ਸਿੰਘ, ਭਿੰਦਰਪਾਲ ਕੌਲ, ਵਿਸਾਲ ਸ਼ਰਮਾ, ਅਜੀਤਪਾਲ ਸਿੰਘ ਆਦਿ ਪੂਰਨ ਸਹਿਯੋਗ ਰਿਹਾ ਸੀ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media