ਅੰਮਿ੍ਤਸਰ, 12 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਬਹੁ-ਚਰਚਿਤ ਲੇਖਕ ਨਿੰਦਰ ਘੰੁਗਿਆਣਵੀ ਦੀ ਲੇਖਣੀ ਦੇ ਅਧਾਰਿਤ ਲਘੂ
ਫਿਲਮ ‘ਜੱਜ ਮੈਡਮ’ ਇਕ ਭਾਵਪੂਰਤ ਸ਼ੋਅ ਸਥਾਨਕ ਵਿਰਸਾ ਵਿਹਾਰ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਦਰਸ਼ਕਾਂ ਨੂੰ ਦਿਖਾਇਆ ਗਿਆ।ਇਸ ਮੌਕੇ ਫ਼ਿਲਮ ਦੇ ਲੇਖਕ ਨਿੰਦਰ ਘੰੁਗਿਆਣਵੀ ਤੇ ਨਾਇਕਾ ਜਤਿੰਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਸਹਾਇਕ ਡਾਇਰੈਕਟਰ ਜਨਰਲ ਆਫ਼ ਪੁਲਿਸ ਗੁਰਦੇਵ ਸਿੰਘ ਸਹੋਤਾ ਅਤੇ ਉਹਨਾਂ ਨਾਲ ਚਰਨਜੀਤ ਸਿੰਘ ਆਈ.ਪੀ.ਐਸ ਸਹਾਇਕ ਪੁਲਿਸ ਕਮਿਸ਼ਨਰ ਲਖਬੀਰ ਸਿੰਘ, ਨਰਿੰਦਰ ਸਿੰਘ, ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਜਸਵਿੰਦਰ ਕੌਰ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ ਤੇ ਤਜਿੰਦਰ ਸਿੰਘ ਰਾਜਾ ਹਾਜ਼ਰ ਸਨ।‘ਜੱਜ ਮੈਡਮ’ ਫਿਲਮ ਵਿੱਚ ਸ਼੍ਰੋਮਣੀ ਅਦਾਕਾਰ ਜਤਿੰਦਰ ਕੌਰ ਨੇ ਜਿਥੇ ਇਕ ਸਖ਼ਤ ਤੇ ਇਮਾਨਦਾਰ ਅਫ਼ਸਰ ਦਾ ਰੋਲ ਨਿਭਾਇਆ ਹੈ, ਉਥੇ ਉਸ ਨੇ ਕੰਮ ਦੇ ਬੋਝ ਤੇ ਸਰਕਾਰੀ ਬੰਦਿਸ਼ਾ ਕਾਰਨ ਰਿਸ਼ਤੇਦਾਰੀਆਂ ਤੇ ਸਮਾਜ ਤੋਂ ਦੂਰੀ ਦੀ ਗਹਿਰੀ ਪੀੜ ਨੂੰ ਵੀ ਬਹੁਤ ਗੰਭੀਰ ਹੋ ਕੇ ਬਿਆਨਿਆ ਹੈ।ਅਦਾਕਾਰਾ ਖੁੱਦ ਆਪਣੇ ਵਾਸਤੇ ਵੀ ਨਿਆਂ ਦੀ ਮੰਗ ਕਰਦੀ ਹੈ ਕਿ ਕਿਸ ਤਰਾਂ ਸਕਰਾਰੀ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਉਸਦਾ ਸਮਾਜਿਕ ਜੀਵਨ ਤਹਿਸ਼-ਨਹਿਸ਼ ਹੋ ਜਾਂਦਾ ਹੈ।
ਇਕ ਖਾਸ ਤਬਕੇ ਦੇ ਲੋਕਾਂ ਦੀ ਪੀੜ ਨੂੰ ਦਰਸਾਉਂਦੀ ਇਹ ਇਕ ਨਿਵੇਕਲੀ ਫ਼ਿਲਮ ਹੈ,ੱ ਜੋ ਦੱਸਦੀ ਹੈ ਕਿ ਕਿਸ ਤਰਾਂ ਅਦਾਲਤਾਂ ’ਚ ਰੁਲਦੇ ਲੋਕ ਨਿਆਂ ਲਈ ਤਰਲੋ ਮੱਛੀ ਹੋਈ ਫਿਰਦੇ ਹਨ।ਇਸ ਮੌਕੇ ਗੁਰਮੀਤ ਬਾਵਾ ਨੇ ਸਰੋਤਿਆਂ ਦੀ ਪੁਰਜੋਰ ਮੰਗ ਤੇ ਇਕ ਭਾਵਪੂਰਤ ਗੀਤ ਪੇਸ਼ ਕੀਤਾ।ਇਸ ਮੌਕੇ ਸ੍ਰੀਮਤੀ ਜਤਿੰਦਰ ਕੌਰ ਤੇ ਫ਼ਿਲਮ ਦੇ ਲੇਖਕ ਨਿੰਦਰ ਘੁੰਗਿਆਣਵੀ ਨੂੰ ਸ਼ਾਲ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਹਾਜ਼ਰੀਨ ਵਿੱਚ ਜਸਵੰਤ ਜੱਸ, ਅਰਤਿੰਦਰ ਸੰਧੂ, ਸੁਮੀਤ ਸਿੰਘ, ਦੀਪ ਦਵਿੰਦਰ ਸਿੰਘ, ਪ੍ਰੋ. ਮਧੂ ਸ਼ਰਮਾ, ਪ੍ਰਗਟ ਸਿੰਘ, ਮਨਮੋਹਨ ਸਿੰਘ ਢਿਲੋਂ, ਰਾਜਖੁਸ਼ਵੰਤ ਸਿੰਘ, ਹਰਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਹਰੀ ਸਿੰਘ ਗਰੀਬ, ਗੁਰਦੇਵ ਸਿੰਘ ਭਰੋਵਾਲ, ਭਗਵੰਤ ਸਿੰਘ ਆਦਿ ਸ਼ਾਮਲ ਹੋਏ।ਸਮੂੱਚੇ ਸਮਾਗਮ ਦੇ ਮੰਚ ਸੰਚਾਲਕ ਦੀ ਭੂਮਿਕਾ ਸਾਹਿਤ ਅਕਾਦਮੀ ਲੁਧਿਆਣਾ ਦੇ ਸਕੱਤਰ ਭੁਪਿੰਦਰ ਸਿੰਘ ਸੰਧੂ ਨੇ ਬਾਖੂਬੀ ਨਿਭਾਈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media