Thursday, September 24, 2026

ਕੈਮਿਸਟ ਐਸੋਸੀਏਸ਼ਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ `ਚ ਦੇਵੇਗੀ ਸਹਿਯੋਗ – ਰਾਜ ਕੁਮਾਰ

ਕੋਈ ਵੀ ਕੈਮਿਸਟ ਪਬੰਦੀਸ਼ੁਦਾ ਦਵਾਈ ਨਹੀਂ ਵੇਚੇਗਾ

PPN1310201710ਅੰਮਿ੍ਤਸਰ, 13 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ ) – ਪੰਜਾਬ ਦੇ ਨਵੇਂ ਬਣੇ ਪੰਜਾਬ ਕੈਮਿਸਟ ਐਸੋਸੀਏਸ਼ਨ ਚੀਫ ਪੈਟਰਨ ਰਾਜ ਕੁਮਾਰ ਰਾਜੂ ਸ਼ਰਮਾ ਨੂੰ ਅੱਜ ਵਿਸ਼ੇਸ਼ ਤੌਰ `ਤੇ ਕਚਹਿਰੀ ਚੌਂਕ ਵਿਖੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਫਤਿਹ ਫਾੳੂਂਡੇਸ਼ਨ ਦੇ ਕੌਮੀ ਪ੍ਰਧਾਨ ਅਨੂਪ ਸਿੰਘ ਭੁੱਲਰ ਅਤੇ ਡਾਕਟਰ ਐਸੋਸੀਏਸ਼ਨ ਦੇ ਚੇਅਰਮੈਨ ਡਾ. ਹਰਜੋਤ ਸਿੰਘ ਮੱਕੜ ਵਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਜਿਹੜੀ ਸੇਵਾ ਉਨਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਕੈਮਿਸਟਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕਰਵਾਉਣ ਲਈ ਸਰਕਾਰ ਅਤੇ ਕੈਮਿਸਟਾਂ ਵਿਚ ਪੁੱਲ ਦਾ ਕੰਮ ਕਰਨਗੇ।ਉਨਾਂ ਕਿਹਾ ਕਿ ਡਿਸਟਿ੍ਰਕ ਕੈਮਿਸਟ ਐਸੋਸੀਏਸ਼ਨ ਸਰਕਾਰ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਵਿਚ ਵੱਧ ਚੜ ਕੇ ਸਹਿਯੋਗ ਦੇਵੇਗੀ, ਪਰ ਨਜ਼ਾਇਜ਼ ਕਿਸੇ ਵੀ ਕੈਮਿਸਟ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕਾਰਵਾਈ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਕੋਈ ਵੀ ਕੈਮਿਸਟ ਪਬੰਦੀਸ਼ੁਦਾ ਦਵਾਈ ਨਹੀਂ ਵੇਚੇਗਾ ਅਤੇ ਸਰਕਾਰ ਵਲੋਂ ਨਿਰਧਾਰਿਤ ਨਿਯਮ ਪੂਰੀ ਤਰਾਂ ਅਪਨਾਏਗਾ। ਇਸ ਮੌਕੇ ਸੁਰਿੰਦਰ ਸਿੰਘ ਰਾਜੂ, ਵਿਸ਼ਾਲ ਧਵਨ, ਰਿਤੇਸ਼ ਕਪੂਰ, ਪ੍ਰਧਾਨ ਵਿਸ਼ਾਲ ਦੇਵਰਾਜ, ਜਨਰਲ ਸਕੱਤਰ ਦੀਪਕ ਸਹਿਗਲ, ਸ਼ਿਵ ਪਾਲ ਸਲੂਜਾ, ਅਮਨ ਪਿੰਕਾ, ਕੁਲਦੀਪ ਸਿੰਘ, ਦਵਿੰਦਰ ਸ਼ਰਮਾ, ਨਰਿੰਦਰ ਵਾਧਵਾ, ਵਿਜੇ ਮਹਿਤਾ, ਨਵਭਾਰਤ ਸ਼ਰਮਾ, ਸੋਰਵ ਭਾਟੀਆ, ਗੋਰਵ ਸ਼ਰਮਾ, ਅਨੂ ਦੇਵਰਾਜ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply