ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ
ਅਥਾਰਟੀ ਪਰਮਜੀਤ ਸਿੰਘ ਜੀਆਂ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਕੇਂਦਰੀ ਜੇਲ ਵਿਚ ਇਕ ਦਿਨਾਂ ਕੈਂਪ ਕੋਰਟ ਦਾ ਆਯੋਜਨ ਵੀ ਕੀਤਾ ਗਿਆ।ਜਿਸ ਵਿਚ ਮੋਕੇ `ਤੇ ਹੀ ਚਾਰ ਕੈਦੀਆਂ ਨੂੰ ਉਨਾਂ ਦੇ ਚਾਲ ਚੱਲਣ ਵੇਖ ਕੇ ਰਿਹਾਅ ਕੀਤਾ ਗਿਆ।ਐਸ.ਐਸ ਸਹੋਤਾ ਜੇਲ ਸੁਪਰਡੈਂਟ ਨੇ ਕੇਂਦਰੀ ਜੇਲ ਵਿਚ ਲੱਗੇ ਸਪੀਕਰ `ਤੇ ਆਪ ਖੁੱਦ ਅਨਾਉਸਮੈਂਟ ਕੀਤੀ ਕਿ ਜਿਹੜੇ ਕੈਦੀ/ਹਵਾਲਾਤੀ ਨੇ ਆਪਣੇ ਕੇਸ ਬਾਰੇ ਕੋਈ ਵੀ ਮੁਸ਼ਕਲ ਪੇਸ਼ ਆ ਰਹੀ ਹੈ, ਉਹ ਉਥੇ ਕੰਮ ਕਰ ਰਹੇ ਪੈਰਾ ਲੀਗਲ ਵੰਲਟੀਅਰਜ਼ ਦੁਆਰਾ ਸਾਦੇ ਕਾਗਜ਼ ਤੇ ਆਪਣੀ ਦਰਖਾਸਤ ਲਿਖ ਕੇ ਸੁਪਰਡੈਂਟ ਨੂੰ ਭੇਜ ਦੇਣ ਤਾਂ ਜੋ ਇਸ ਉਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।ਅੰਤ ਵਿਚ ਉਹਨਾਂ ਨੇ ਕੈਦੀਆਂ/ਹਵਾਲਾਤੀਆਂ ਨੂੰ ਯੋਗਾ ਕਰਨ ਲਈ ਉਤਸ਼ਾਹਿਤ ਕੀਤਾ।ਇਸ ਉਪਰੰਤ ਡਾ. ਮਨਦੀਪ ਮਿੱਤਲ ਨੇ ਦੱਸਿਆ 09.12.2017 ਨੂੰ ਜਿਲਾ ਕਚਹਿਰੀ ਬਠਿੰਡਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿਚ ਹਰ ਪ੍ਰਕਾਰ ਦੇ ਕੇਸਾਂ ਦੇ ਨਿਪਟਾਰਾ ਆਪਸੀ ਰਜ਼ਾਮੰਦੀ ਦੁਆਰਾ ਕੀਤੇ ਜਾਣ ਦੇ ਉਪਰਾਲੇ ਕੀਤੇ ਜਾਣਗੇ।ਉਹਨਾਂ ਨੇ ਦਸਿਆ ਕਿ ਲੋਕ ਅਦਾਲਤ ਵਿਚ ਕੀਤੇ ਗਏ ਫੈਸਲੇ ਦੀ ਕੋਈ ਵੀ ਅਪੀਲ ਨਹੀਂ ਹੁੰਦੀ ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media