ਸਮਰਾਲਾ 15 ਅਕਤੂਬਰ (ਪੰਜਾਬ ਪੋਸਟ- ਕੰਗ)- ਜਿਲਾ ਪੱਧਰੀ ਖੇਡਾਂ ਇੱਥੋਂ ਨਜਦੀਕ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ
ਕਾਲਜ ਵਿਖੇ ਡੀ.ਈ.ਓ ਐਲੀਮੈਂਟਰੀ ਮੈਡਮ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਅਤੇ ਮੈਡਮ ਡਿੰਪਲ ਮਦਾਨ ਡਿਪਟੀ ਡੀ.ਈ.ਓ ਅਤੇ ਮੈਡਮ ਕੰਵਲਜੀਤ ਕੌਰ ਜ਼ਿਲਾ ਖੇਡ ਇੰਚਾਰਜ ਦੀ ਰਹਿਨਮਾਈ ਹੇਠ ਕਰਵਾਈਆਂ ਗਈਆਂ।ਇਨਾਂ ਖੇਡਾਂ ਵਿੱਚ ਘੁਲਾਲ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਸਕੇਅ ਮਾਰਸ਼ਲ ਆਰਟ ਵਿੱਚ 3 ਗੋਲਡ ਮੈਡਲ ਅਤੇ 5 ਸਿਲਵਰ ਮੈਡਲ ਪ੍ਰਾਪਤ ਕੀਤੇ।ਘੁਲਾਲ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਪੰਜਾਬ ਪੱਧਰੀ ਖੇਡਾਂ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਅਧਿਆਪਕ ਸੰਜੀਵ ਕੁਮਾਰ ਨੂੰ ਸਟੇਟ ਐਵਾਰਡ ਮਿਲਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਨਾਂ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਲਈ ਘੁਲਾਲ ਸਕੂਲ ਦੇ ਇੰਚਾਰਜ ਸੰਜੀਵ ਕੁਮਾਰ (ਸਟੇਟ ਐਵਾਰਡੀ), ਸਮੂਹ ਸਟਾਫ ਅਤੇ ਖਿਡਾਰੀਆਂ ਨੂੰ ਬੀ.ਪੀ.ਈ.ਓ ਮੈਡਮ ਰੁਪਿੰਦਰ ਕੌਰ, ਸ਼ਾਹੀ ਸਪੋਰਟਸ ਕਾਲਜ ਦੇ ਡਾਇਰੈਕਟਰ ਗੁਰਬੀਰ ਸਿੰਘ ਸ਼ਾਹੀ ਅਤੇ ਐਸ.ਐਮ.ਸੀ ਚੇਅਰਮੈਨ ਪਰਮਿੰਦਰ ਸਿੰਘ, ਨੰਬਰਦਾਰ ਜਗੀਰ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਨੇ ਮੁਬਾਰਕਬਾਦ ਦਿੱਤੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media