ਸੰਦੋੜ, 16 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਗੁਰੁਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਅਲੀਪੁਰ ਖਾਲਸਾ ਵਲੋਂ ਮੁੱਖ ਸੇਵਾਦਾਰ ਵਾਤਾਵਰਣ ਦੀ ਸੰਭਾਲ ਲਈ ਹੰਬਲਾ ਮਾਰਨ ਵਾਲੇ ਮਹਾਨ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਦੀ ਅਗਵਾਈ ਦੇ ਵਿੱਚ ਚਾਰ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੇ ਅਖੀਰਲੇ ਦਿਨ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਤਰਨ ਸਜਾਇਆ ਗਿਆ ਜੋ ਅਸਥਾਨ ਪਿੰਡ ਅਲੀਪੁਰ ਤੋਂ ਚੱਲ ਕੇ ਪਿੰਡ ਮਾਹਮਦਪੁਰ, ਪਿੰਡ ਕੁਠਾਲਾ, ਪਿੰਡ ਪੰਜਗਰਾਈਆਂ ਤੇ ਪਿੰਡ ਬਧੇਸ਼ਾ ਹੁੰਦਾ ਹੋਇਆ ਵਾਪਿਸ ਅਸਥਾਨ ਤੇ ਪਹੁੰਚਿਆਂ।ਨਗਰ ਕੀਰਤਨ ਦੌਰਾਨ ਵੱਖ ਵੱਖ ਪ੍ਰਚਾਰਕ, ਕਥਾਵਾਚਕ, ਕੀਰਤਨੀਏ, ਢਾਡੀ ਜਥਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਮਨਦੀਪ ਸਿੰਘ, ਕਰਤਾਰ ਸਿੰਘ ਅਲੀਪੁਰ, ਬਾਬੂ ਸਿੰਘ, ਪ੍ਰੋ. ਮੋਹਨ ਸਿੰਘ, ਕੁਲਵਿੰਦਰ ਸਿੰਘ, ਡੋਗਰ ਸਿੰਘ ਸਮੇਤ ਵਗੱਡੀ ਗਿਣਤੀ ਦੇ ਵਿੱਚ ਸੰਗਤਾਂ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media