ਬ੍ਰਿਸਬੇਨ (ਆਸਟਰੇਲੀਆ), 20 ਅਕਤੂਬਰ (ਵਰਿੰਦਰ ਅਲੀਸ਼ੇਰ) – ਦੇਸ਼ਾਂ ਵਿਦੇਸ਼ਾਂ ਵਿੱਚ ਮਸ਼ਹੂਰ ਉਰਦੂ ਗ਼ਜ਼ਲਗੋ ਅਤੇ ਬਾਲੀਵੁਡ ਦੇ ਨਾਮਵਰ ਨਗ਼ਮਾ ਨਿਗਾਰ ਡਾ. ਰਾਹਤ ਇੰਦੋਰੀ ਪਹਿਲੀ ਵਾਰ ਐਮ.ਐਸ.ਕੇ ਫਿਲਮਜ਼ ਅਤੇ ਸ਼ਮੀਮ ਖਾਨ ਦੇ ਯਤਨਾਂ ਸਦਕਾ ਬ੍ਰਿਸਬੇਨ ਵਿਖੇ 27 ਅਕਤੂਬਰ ਨੂੰ ਆਪਣੀ ਸ਼ਾਇਰੀ ਦਾ ਜਲਵਾ ਦਿਖਾਉਣਗੇ।ਉਨ੍ਹਾਂ ਦੇ ਨਾਲ ਭਾਰਤ ਤੋਂ ਬਾਲੀਵੁੱਡ ਦੇ ਉਭਰਦੇ ਗੀਤਕਾਰ ਏ.ਐਮ ਤੁਰਾਜ ਅਤੇ ਜਨਾਬ ਸਤਲਜ ਰਾਹਤ ਵੀ ਦਰਸ਼ਕਾਂ ਦੇ ਸਨਮੁੱਖ ਹੋਣਗੇ।ਡਾ. ਰਾਹਤ ਇੰਦੋਰੀ ਜੋ ਕਿ ਊਰਦੂ ਜ਼ੁਬਾਨ ਦੇ ਸਭ ਤੋਂ ਜਿਆਦਾ ਸੁਣੇ ਜਾਣ ਵਾਲੇ ਸ਼ਾਇਰ ਹਨ।ਉਨ੍ਹਾਂ ਦਾ ਅੰਦਾਜ਼-ਏ-ਬਿਆਨ ਸਰੋਤਿਆਂ ਦੇ ਦਿਲ ਵਿਚ ਲਹਿ ਜਾਂਦਾ ਹੈ।ਡਾ. ਰਾਹਤ ਇੰਦੋਰੀ ਬ੍ਰਿਸਬੇਨ ਸ਼ਹਿਰ ਦੇ ਸੈਂਟ ਐਂਡਰਿਊ ਚਰਚ ਹਾਲ ਵਿਚ ਆਉਂਦੇ ਸ਼ੁਕਰਵਾਰ ਨੂੰ ਆਪਣਾ ਕਲਾਮ ਪੇਸ਼ ਕਰਨਗੇ। ਅਜਕਲ੍ਹ ਜਿਥੇ ਆਸਟਰੇਲੀਆ ਵਿਚ ਸਭਿਆਚਾਰਿਕ ਮੇਲਿਆਂ ਦੇ ਆਯੋਜਨ ਦਾ ਹੜ੍ਹ ਆਇਆ ਪਿਆ ਹੈ, ਉਥੇ ਪਰਿਵਾਰਕ ਮਾਹੌਲ ਵਿਚ ਹੋ-ਹੱਲੇ ਤੋਂ ਦੂਰ ਸੰਜ਼ੀਦਾ ਸ਼ਾਇਰੀ ਸੁਣਨ ਵਾਲਿਆਂ ਲਈ ਇਹ ਇਕ ਪ੍ਰੋਗਰਾਮ ਖੂਬਸੂਰਤ ਹੋਵੇਗਾ।ਇਸ ਸਾਹਿਤਕ ਸ਼ਾਮ ਦੇ ਸਹਿ-ਸੰਯੋਜਕ ਰਾਊਕੇ ਬ੍ਰਦਰਜ਼ ਵੱਲੋਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ।
ਜਿਕਰਯੋਗ ਹੈ ਕਿ ਇਸ ਸਾਹਿਤਕ ਸ਼ਾਮ ਦੇ ਮੁੱਖ ਆਯੋਜਕ ਖੁੱਲਰ ਪਰਿਵਾਰ ਨੂੰ ਉਨ੍ਹਾਂ ਦੇ ਭਾਰਤ ਰਹਿੰਦੇ ਮਾਤਾ ਦੇ ਦਿਹਾਂਤ ਕਾਰਨ ਅੰਤਿਮ ਰਸਮਾਂ ਲਈ ਇੰਡੀਆ ਜਾਣਾ ਪਿਆ ਹੈ, ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਇੰਡੋਜ਼ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਸਰਬਜੀਤ ਸੋਹੀ ਸਹਿਯੋਗੀ ਸੱਜਣਾ ਦੀ ਮਦਦ ਨਾਲ ਇਸ ਮੁਸ਼ਾਇਰੇ ਦੀ ਦੇਖ-ਰੇਖ ਕਰਨਗੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media