Friday, June 26, 2026

ਦੋ ਸੜਕ ਹਾਦਸਿਆਂ `ਚ ਪੰਜ ਜ਼ਖ਼ਮੀ ਵਿੱਚ ਤਿੰਨ ਔਰਤਾਂ

PPN2210201711ਫਾਜ਼ਿਲਕਾ, 22 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਅਮਰਪੁਰਾ ਅਤੇ ਖੂਈਖੇੜਾ ਦੇ ਨੇੜੇ ਹੋਏ ਦੋ ਸੜਕ ਹਾਦਸਿਆਂ ਵਿਚ ਤਿੰਨ ਔਰਤਾਂ ਸਮੇਤ ਪੰਜ ਵਿਅਕਤੀ ਜ਼ਖ਼ਮੀ ਹੋ ਗਏ।
ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਵਜ਼ੀਰ ਸਿੰਘ (65) ਵਾਸੀ ਪਿੰਡ ਚੱਕਰ ਵਾਲੇ ਝੁੱਗੇ ਨੇ ਦੱਸਿਆ ਕਿ ਅੱਜ ਦੁਪਹਿਰ ਲਗਭਗ 12.30 ਵਜੇ ਉਹ ਆਪਣੀ ਪਤਨੀ ਕਰਤਾਰੋ ਬਾਈ (63) ਦੇ ਨਾਲ ਮੋਟਰ ਸਾਇਕਲ ਤੇ ਨੇੜਲੇ ਪਿੰਡ ਕਬੂਲਸ਼ਾਹ ਵੱਲ ਜਾ ਰਿਹਾ ਸੀ।ਉਸ ਨੇ ਦੱਸਿਆ ਕਿ ਜਦੋਂ ਉਹ ਦੋਵੇਂ ਪਿੰਡ ਅਮਰਪੁਰਾ ਦੇ ਨੇੜੇ ਪਹੰੁਚੇ ਤਾਂ ਸਾਹਮਣੇ ਤੋਂ ਆ ਰਹੇ ਮੋਟਰ ਸਾਇਕਲ ਜਿਸ ਤੇ ਤਿੰਨ ਵਿਅਕਤੀ ਸਵਾਰ ਸਨ ਦੇ ਨਾਲ ਉਨਾ ਦੀ ਟੱਕਰ ਹੋ ਗਈ।ਜਿਸ ਕਾਰਨ ਉਹ ਸੜਕ ਤੇ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ।
ਇਸੇ ਟੱਕਰ ਵਿਚ ਜ਼ਖ਼ਮੀ ਕਾਲਾ ਸਿੰਘ (60) ਵਾਸੀ ਪਿੰਡ ਮੁਹੱਮਦ ਅਮੀਰਾ ਦੇ ਪੋਤਰੇ ਧਰਮਪ੍ਰੀਤ ਨੇ ਦੱਸਿਆ ਕਿ ਉਹ ਅਤੇ ਉਸਦਾ ਦਾਦਾ ਕਾਲਾ ਸਿੰਘ ਅਤੇ ਦਾਦੀ ਗੁਰੋ ਬਾਈ (60) ਮੋਟਰ ਸਾਇਕਲ ਤੇ ਪਿੰਡ ਤੋਂ ਨੇੜਲੇ ਸ਼ਹਿਰ ਮਲੋਟ ਜਾ ਰਹੇ ਸਨ।ਉਸ ਨੇ ਦੱਸਿਆ ਕਿ ਜਦੋਂ ਉਹ ਤਿੰਨੇ ਪਿੰਡ ਅਮਰਪੁਰਾ ਦੇ ਨੇੜੇ ਪਹੰੁਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਮੋਟਰ ਸਾਇਕਲ ਦੇ ਨਾਲ ਉਨਾਂ ਦੀ ਟੱਕਰ ਹੋ ਗਈ। ਜਿਸ ਕਾਰਨ ਉਹ ਤਿੰਨੇ ਆਪਣੇ ਮੋਟਰ ਸਾਇਕਲ ਤੋਂ ਡਿੱਗ ਗਏ।ਜਿਸ ਕਾਰਨ ਉਸ ਦੀ ਦਾਦੀ ਅਤੇ ਦਾਦੇ ਦੇ ਸਰੀਰ ਤੇ ਸੱਟਾਂ ਲੱਗੀਆਂ ਹਨ।
ਇਸ ਤੌਂ ਇਲਾਵਾ ਉਪਮੰਡਲ ਦੇ ਪਿੰਡ ਖੂਈਖੇੜਾ ਦੇ ਨੇੜੇ ਹੋਏ ਸੜਕ ਹਾਦਸੇ ਵਿਚ ਇੱਕ ਔਰਤ ਜ਼ਖ਼ਮੀ ਹੋ ਗਈ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਫਤਿਆ ਬੇਗਮ (38) ਦੇ ਪਤੀ ਕਲੂ ਖਾਂ ਵਾਸੀ ਪਿੰਡ ਖੂਈਖੇੜਾ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਲਗਭਗ 12 ਵਜੇ ਆਪਣੇ ਮੋਟਰ ਸਾਇਕਲ ਤੇ ਘਰ ਤੋਂ ਪਿੰਡ ਵੱਲ ਗਏ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨਾਂ ਦੀ ਇੱਕ ਹੋਰ ਮੋਟਰ ਸਾਇਕਲ ਦੇ ਨਾਲ ਟੱਕਰ ਹੋ ਗਹੀ। ਜਿਸ ਕਾਰਨ ਉਸਦੀ ਪਤਨੀ ਦੇ ਸਿਰ ਵਿਚ ਸੱਟਾਂ ਲੱਗੀਆਂ ਹਨ।ਸਾਰਿਆਂ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply