ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਇਮਾਨਦਾਰੀ ਅੱਜ ਵੀ ਜਿੰਦਾ ਹੈ, ਜਿਸ ਦੀ ਤਾਜ਼ਾ ਮਿਸਾਲ ਇੱਕ ਵਿਅਕਤੀ ਨੇ ਬੀਤੇ ਦਿਨੀਂ ਸੜਕ ਤੇ ਪਿਆ ਮਿਲਿਆ 42000/-
ਦਾ ਇੱਕ ਚੈਕ ਉਸ ਦੇ ਅਸਲੀ ਮਾਲਕ ਨੂੰ ਵਾਪਸ ਕਰਕੇ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਪ ਮੰਡਲ ਦੇ ਪਿੰਡ ਆਵਾ ਵਾਸੀ ਬਿ੍ਰਜ਼ ਲਾਲ ਬੀਤੇ ਦਿਨੀਂ ਆਪਣਾ 42000 ਰੁਪਏ ਦਾ ਚੈਕ ਜਦੋਂ ਬੈਂਕ ਵਿਚ ਜਮਾਂ ਕਰਵਾਉਣ ਲਈ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਚੈਕ ਬਾਜ਼ਾਰ ’ਚ ਕਿਧਰੇ ਡਿੱਗ ਗਿਆ ਹੈ, ਜੋ ਕਾਫ਼ੀ ਘੰਟਿਆਂ ਦੀ ਭਾਲ ਕਰਨ ਤੋਂ ਬਾਅਦ ਵੀ ਨਹੀਂ ਮਿਲਿਆ।ਜਿਸ ਤੋਂ ਕਾਫ਼ੀ ਸਮੇਂ ਬਾਅਦ ਉਸ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡੰਰੀ ਸਕੂਲ ਫਾਜ਼ਿਲਕਾ ਦੇ ਲੈਕਚਰਾਰ ਸੁਸ਼ੀਲ ਕੁਮਾਰ ਦਾ ਫੋਨ ਆਇਆ ਕਿ ਉਸ ਦਾ ਚੈਕ ਫਾਜ਼ਿਲਕਾ ਵਿਚ ਨਵੇਂ ਬਣ ਰਹੇ ਕੈਂਸਰ ਹਸਪਤਾਲ ਵਿਚ ਕੰਮ ਕਰ ਰਹੇ ਜੂਨੀਅਰ ਇੰਜੀਨੀਰ ਮੁਕੱਦਰ ਸਿੰਘ ਨੂੰ ਬਜ਼ਾਰ ਵਿਚ ਮਿਲ ਗਿਆ ਹੈ।ਜਿਸ ਤੋਂ ਬਾਅਦ ਚੈਕ ਦੇ ਅਸਲੀ ਮਾਲਕ ਬ੍ਰਿਜ਼ ਲਾਲ ਨੂੰ ਬੁਲਾ ਕੇ ਲੈਕਚਰਾਰ ਸੁਸ਼ੀਲ ਕੁਮਾਰ ਅਤੇ ਹੋਰਨਾਂ ਦੀ ਮੌਜ਼ੂਦਗੀ ’ਚ ਚੈਕ ਵਾਪਸ ਕੀਤਾ ਗਿਆ।ਚੈਕ ਮਿਲਣ ’ਤੇ ਬਿਜ੍ਰ ਲਾਲ ਨੇ ਜੇਈ ਮੁਕਦਰ ਸਿੰਘ ਅਤੇ ਹੋਰਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media