Thursday, June 25, 2026

ਮੋਦੀ ਸਰਕਾਰ ਨਵਾਂ ਮੋਟਰ ਐਕਟ ਵਾਪਸ ਲਵੇ – ਕਾਮਰੇਡ ਸ਼ਕਤੀ

ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਫਾਜ਼ਿਲਕਾ-ਅਬੋਹਰ ਏਰੀਆ ਕਮੇਟੀ ਸਕੱਤਰ ਕਾਮਰੇਡ ਸ਼ਕਤੀ ਨੇ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਮੋਦੀ ਸਰਕਾਰ ਦੇ ਨਵੇਂ ਮੋਟਰ ਐਕਟ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਕਾਮਰੇਡ ਸ਼ਕਤੀ ਨੇ ਕਿਹਾ ਕਿ ਮੋਟਰ ਐਕਟ ਵਿਚ ਕਿਸਾਨਾਂ ਦੇ ਟਰੈਕਟਰ ਨੂੰ ਕਮਰਸ਼ੀਅਲ ਐਲਾਣ ਕੀਤਾ ਹੈ, ਜਿਸ ਕਾਰਨ ਕਿਸਾਨਾਂ ਨੂੰ 30000/- ਸਲਾਨਾ ਟੈਕਸ ਭਰਨਾ ਪਵੇਗਾ।ਉਨਾਂ ਕਿਹਾ ਕਿ ਕਿਸਾਨ ਦੀ ਹਾਲਤ ਪਹਿਲਾਂ ਹੀ ਤਰਸਯੋਗ ਹੈ ਅਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।ਉਨਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਮੋਦੀ ਸਰਕਾਰ ਹੱਥ ਖੜੇ ਕਰ ਗਈ ਹੈ।ਕਾਮਰੇਡ ਸ਼ਕਤੀ ਨੇ ਕਿਹਾ ਕਿ ‘ਅੱਛੇ ਦਿਨ ਆਨੇ ਵਾਲੇ ਹੈ’ ਦੀ ਗੱਲ ਕਹਿਣ ਵਾਲੀ ਮੋਦੀ ਸਰਕਾਰ ਦੌਰਾਨ ਦੇਸ਼ ਨੂੰ ਹੁਣ ਤੱਕ ਦੇ ਸਭ ਤੋਂ ਬੁਰੇ ਵੇਖਣੇ ਪੇ ਰਹੇ ਹਨ।ਉਨਾਂ ਕਿਹਾ ਕਿ ਟਰੈਕਟਰ ਤਾਂ ਕਿਸਾਨਾਂ ਦੀ ਬਲਦਗੱਡੀ ਹੈ ਅਤੇ ਹਰ ਰੋਜ ਦੀਆਂ ਘਰੇਲੂ ਜ਼ਰੂਰਤਾਂ ਨੂੰ ਕਿਸਾਨ ਟਰੈਕਟਰ ਦੇ ਸਹਿਯੋਗ ਨਾਲ ਹੀ ਪੂਰੀਆਂ ਕਰਦਾ ਹੈ ਅਤੇ ਨਵੇਂ ਮੋਟਰ ਟੈਕਟ ਨੇ ਕਿਸਾਨਾਂ ਤੇ ਵੱਡਾ ਬੋਝ ਪਾਇਆ ਹੈ ਅਤੇ ਟੈਕਟਰ ਨੂੰ ਕਮਰਸ਼ੀਅਲ ਐਲਾਣ ਕਰਨਾ ਕਿਸਾਨਾਂ ਦੇ ਨਾਲ ਧੋਖਾ ਹੈ।
ਕਾਮਰੇਡ ਸ਼ਕਤੀ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਵੇਂ ਮੋਟਰ ਐਕਟ ਵਿਚੋਂ ਕਿਸਾਨ ਵਿਰੋਧੀ ਇਹ ਫੈਸਲਾ ਹਟਾਇਆ ਜਾਵੇ ਅਤੇ ਜੇਕਰ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਮਾਰਕਸਵਾਦੀ ਪਾਰਟੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply