ਚੌਂਕ ਮਹਿਤਾ, 23 ਅਕਤੂਬਰ (ਪੰਜਾਬ ਪੋਸਟ-ਜੋਗਿੰਦਰ ਸਿੰਘ ਮਾਣਾ) – ਪਿੰਡ ਖਾਨਪੁਰ ਵਿਖੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਰਜਿ. ਦੀ ਇਕਾਈ ਬਾਬਾ ਬਕਾਲਾ ਸਾਹਿਬ ਦੇ ਸੀਨੀ.ਮੀਤ ਪ੍ਰਧਾਨ ਜੱਗਾ ਸਿੰਘ ਦੀ ਅਗਵਾਈ ਸਦਕਾ ਪਿੰਡ ਦੀਆ ਲੋੜਵੰਦ ਔਰਤਾਂ ਲਈ ਸਿਲਾਈ-ਕਢਾਈ ਸਿਖਲਾਈ ਸੈਂਟਰ ਖੋਲ੍ਹਿਆ ਗਿਆ।ਸੈਂਟਰ ਦਾ ਉਦਘਾਟਨ ਕਰਦਿਆ ਸੰਸਥਾ ਦੇ ਨੈਸ਼ਨਲ ਸਰਪ੍ਰਸਤ ਜਥੇ. ਹਰਭਜਨ ਸਿੰਘ ਉਦੋਕੇ ਨੇ ਕਿਹਾ ਕਿ ਅਜੋਕੇ ਸਮੇਂ ‘ਚ ਔਰਤਾਂ ਨੂੰ ਸਿਲਾਈ-ਕਢਾਈ ਜਾਂ ਇਹੋ ਜਿਹੇ ਹੋਰ ਵਪਾਰਕ ਕੰਮ ਸਿੱਖ ਕੇ ਵੱਧ ਤੋ ਵੱਧ ਆਤਮਨਿਰਭਰ ਹੋਣ ਦੀ ਲੋੜ ਹੈ ਤਾਂ ਜੋ ਘਰੇਲੂ ਕੰਮਾਂ ਦੇ ਨਾਲ ਨਾਲ ਉਹ ਆਰਥਿਕ ਤੌਰ ‘ਤੇ ਵੀ ਪਰਿਵਾਰ ਦਾ ਪਾਲਣ ਪੌਸ਼ਣ ਕਰ ਸਕਣ ਤੇ ਖੁਸ਼ਹਾਲੀ ਭਰਿਆ ਜੀਵਨ ਜੀ ਸਕਣ।ਇਸ ਸਮਾਗਮ ਮੌਕੇ ਸੰਸਥਾਂ ਦੇ ਸੂਬਾ ਸੀਨੀ. ਵਾਈਸ ਪ੍ਰਧਾਨ ਕਰਮਜੀਤ ਸਿੰਘ ਲਾਲੀ, ਜਿਲਾ ਪ੍ਰਧਾਨ (ਦਿਹਾਤੀ) ਪ੍ਰਗਟ ਸਿੰਘ ਖੱਬੇ, ਯੂਥ ਮੀਤ ਸਰਕਲ ਪ੍ਰਧਾਨ ਮੱਤੇਵਾਲ ਦਲਜੀਤ ਸਿੰਘ ਚੰਨਣਕੇ, ਸਰਕਲ ਪ੍ਰਧਾਨ ਬਾਬਾ ਬਕਾਲਾ ਅਮਨ ਬੱਲ ਰਜਧਾਨ, ਜਿਲਾ ਜਨਰਲ ਸਕੱਤਰ ਜੋਗਿੰਦਰ ਸਿੰਘ ਮਾਣਾ, ਰਾਜੂ ਪੁਰਬਾ, ਚਮਨ ਬੱਲ ਤੋਂ ਇਲਾਵਾ ਹਰਜਿੰਦਰ ਸਿੰਘ ਮਹਿਤਾ, ਮਲਕੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਕੁਲਵੰਤ ਸਿੰਘ ਤੇ ਮੰਗਲ ਸਿੰਘ ਆਦਿ ਮੈਂਬਰ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media