Friday, September 25, 2026

ਸਕੂਲ ‘ਚ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ

PPN2410201707ਸੰਦੌੜ, 24 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਗਣਵਾਲ ਵਿਖੇ ਧਨਵੰਤਰੀ ਦਿਵਸ ਮੌਕੇ ਪਿ੍ਰੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਕੈਂਪਸ ਗਤੀਵਿਧੀ ਪ੍ਰੋਜੈਕਟ ਅਧੀਨ ਨੌਂਵੀ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਡਾ. ਨਮਿਤਾ ਗਰਗ ਕੰਗਣਵਾਲ ਨੇ ਵਿਦਿਆਰਥੀਆਂ ਨੂੰ ਸਿਹਤ ਅਤੇ ਸਰੀਰਿਕ ਸਵੱਛਤਾ ਦਾ ਧਿਆਨ ਰੱਖਣ ਦੀ ਪ੍ਰੇਰਨਾ ਦਿੱਤੀ।ਉਨਾਂ ਕਿਹਾ ਕਿ ਆਯੁਰਵੈਦ ਸਿਰਫ ਇਲਾਜ ਦਾ ਤਰੀਕਾ ਹੀ ਨਹੀਂ ਹੈ ਸਗੋਂ ਇਸ ਦੇ ਦਾਇਰੇ ਵਿਚ ਸਮਾਜਿਕ ਸਿਹਤ, ਜਨਤਕ ਸਿਹਤ ਅਤੇ ਵਾਤਾਵਰਣ ਜਿਹੇ ਕਈ ਮੁੱਦੇ ਆਉਂਦੇ ਹਨ।ਉਨਾਂ ਕਿਹਾ ਕਿ ਲੋਕਾਂ ਦਾ ਰੁਝਾਨ ਇਕ ਵਾਰ ਫਿਰ ਕੁਦਰਤੀ ਤੰਦਰੁਸਤੀ ਵੱਲ ਹੋ ਰਿਹਾ ਹੈ।ਉਨਾਂ ਆਯੂਰਵੈਦ ਨਾਲ ਸਬੰਧਿਤ ਦਵਾਈਆਂ ਨੂੰ ਲੈਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਉਨਾਂ ਦੇ ਲਾਭਾਂ ਬਾਰੇ ਦੱਸਿਆ ਗਿਆ।ਇਸ ਮੌਕੇ ਆਦਿ ਹਾਜ਼ਰ ਸਨ।ਇਸ ਮੌਕੇ ਮੈਡਮ ਨਰਿੰਦਰ ਕੌਰ, ਮੈਡਮ ਮੋਨਿਕਾ ਗਰਗ, ਮੈਡਮ ਜਿੰਦਰਪਾਲ ਕੌਰ, ਬੀਬੀ ਪ੍ਰਵੀਨ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply