ਸਮਰਾਲਾ, 24 ਅਕਤੂਬਰ (ਪੰਜਾਬ ਪੋਸਟ- ਕੰਗ ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ (ਸੀਟੂ) ਤਹਿਸੀਲ ਸਮਰਾਲਾ ਦੀ ਇੱਕ ਹੰਗਾਮੀ ਮੀਟਿੰਗ ਤਹਿਸੀਲ ਸਮਰਾਲਾ ਦੇ ਪ੍ਰਧਾਨ ਨਛੱਤਰ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਸਭ ਤੋਂ ਪਹਿਲਾਂ ਚੌਂਕੀਦਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਗਈ।ਦੂਸਰੇ ਮਤੇ ਵਿੱਚ 23 ਅਕਤੂਬਰ ਨੂੰ ਪਟਿਆਲਾ ਵਿਖੇ ਧਰਨਾ ਦੇਣ ਗਈਆਂ ਆਂਗਣਵਾੜੀ ਵਰਕਰਾਂ ਨੂੰ ਪੰਜਾਬ ਸਰਕਾਰ ਅਤੇ ਪੁਲਿਸ ਮਹਿਕਮੇਂ ਵੱਲੋਂ ਕੀਤੇ ਤਸ਼ੱਦਦ ਦੀ ਘੋਰ ਨਿੰਦਿਆ ਕੀਤੀ ਗਈ।ਇਸ ਧਰਨੇ ਦੌਰਾਨ ਆਂਗਣਵਾੜੀ ਨੇਤਾਵਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਵੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਉਨਾਂ ਕਿਹਾ ਗਿਆ ਕਿ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਆਂਗਣਵਾੜੀ ਯੂਨੀਅਨ ਦਾ ਡੱਟ ਕੇ ਸਮਰਥਨ ਕਰੇਗੀ ਅਤੇ ਉਨਾਂ ਦੁਆਰਾ ਵਿੱਢੇ ਸੰਘਰਸ਼ ਵਿੱਚ ਸ਼ਾਮਲ ਹੋਵੇਗੀ।ਅੱਜ ਦੀ ਮੀਟਿੰਗ ਵਿੱਚ ਜਸਦੇਵ ਸਿੰਘ ਬਰਮਾ ਕੈਸ਼ੀਅਰ, ਜਰਨੈਲ ਸਿੰਘ ਘਰਖਣਾ ਸੈਕਟਰੀ, ਮੇਵਾ ਸਿੰਘ ਭੌਰਲਾ ਚਾਵਾ (ਮੀਤ ਪ੍ਰਧਾਨ), ਗੁਰਦਾਸ ਸਿੰਘ ਮਾਨੂੰਪੁਰ, ਕੁਲਵੰਤ ਸਿੰਘ ਮਾਨੂੰਪੁਰ, ਮੇਵਾ ਸਿੰਘ ਸਿਹਾਲਾ, ਗੁਰਚਰਨ ਸਿੰਘ ਖੱਟਰਾ, ਭਜਨ ਸਿੰਘ ਬੌਂਦਲ, ਬਾਵਾ ਸਿੰਘ ਦਿਆਲਪੁਰਾ, ਕੁਲਵਿੰਦਰ ਸਿੰਘ ਸੇਹ, ਮੇਵਾ ਸਿੰਘ ਟੋਡਰਪੁਰ, ਬਾਰੂ ਸਿੰਘ ਰੋਹਲੇ, ਰਾਜਿੰਦਰ ਸਿੰਘ ਨੀਲੋਂ ਸ਼ਾਮਲ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media