ਮਾਲੇਰਕੋਟਲਾ (ਸੰਦੌੜ), 25 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸ੍ਰੀ ਵਿਸ਼ਵਕਰਮਾ ਮੰਦਿਰ ਜਮਾਲਪੁਰਾ ਵਿਖੇ ਵਿਸ਼ਵਕਰਮਾ ਦਿਵਸ ਬਾਬਾ ਰੋਡਾ
ਸ੍ਰੀ ਵਿਸ਼ਵਕਰਮਾ ਸਭਾ ਰਜਿ. ਵਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।ਸਤਨਾਮ ਸਿੰਘ ਸੋਹਲ ਪੱਕਾ ਦਰਵਾਜ਼ਾ ਜਮਾਲਪੁਰਾ ਵਲੋਂ ਪਰਿਵਾਰ ਸਮੇਤ ਹਵਨ ਕਰਵਾਇਆ ਗਿਆ।ਝੰਡੇ ਦੀ ਰਸਮ ਜਸਵੰਤ ਸਿੰਘ ਸੈਂਹਬੀ ਪੁੱਤਰ ਜੀਤ ਸਿੰਘ ਸੈਂਭੀ ਚੁੰਘਾਂ ਵਾਲਿਆਂ ਨੇ ਅਦਾ ਕੀਤੀ।ਭਾਈ ਗੁਰਮੇਲ ਸਿੰਘ ਨਿਮਾਣਾ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਪਿੰਡ ਸਰੀਂਹ ਦੇ ਜਥੇ ਵੱਲੋਂ ਕੀਰਤਨ ਵਾਖਿਆਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਕਵੀਸ਼ਰਾਂ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਗੁਣਗਾਣ ਕੀਤਾ ਗਿਆ।ਇਸ ਮੌਕੇ ’ਤੇ 6 ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆ ਗਈਆਂ।ਇੰਦਰਜੀਤ ਸਿੰਘ ਮੁੰਡੇ ਐਮ.ਡੀ ਕੇ.ਐਸ ਗਰੁੱਪ, ਅਮਰ ਸਿੰਘ ਮਠਾੜੂ ਐਮ.ਡੀ ਦਸਮੇਸ਼ ਕੰਬਾਈਨ, ਗਿਆਨ ਸੁਰਜੀਤ ਸਿੰਘ, ਕਿ੍ਰਪਾਲ ਸਿੰਘ ਲੋਟੇ, ਹਰਦੀਪ ਸਿੰਘ ਨੰਨੜੇ, ਪਿਆਰਾ ਸਿੰਘ ਠੇਕੇਦਾਰ, ਪ੍ਰਧਾਨ ਰਾਮ ਸਿੰਘ ਲੋਟੇ, ਉਪ ਪ੍ਰਧਾਨ ਵੈਦ ਮੋਹਨ ਲਾਲ, ਜਨਰਲ ਸਕੱਤਰ ਅਮਰਜੀਤ ਸਿੰਘ ਹੁੰਜਣ, ਗੋਪਾਲ ਬਾਂਸਲ, ਸ਼ਾਂਤੀ ਸਰੂਪ ਹੁੰਜਣ, ਅਮਰਜੀਤ ਸਿੰਘ ਭੰਵਰਾ, ਸਤਨਾਮ ਸਿੰਘ ਚਾਨਾ, ਚਰਨਦਾਸ ਸੌਂਦ, ਰਜਿੰਦਰ ਸਿੰਘ ਭੰਵਰਾ, ਹਾਕਮ ਸਿੰਘ ਮੁੰਡੇ, ਖਜਾਨਚੀ ਕੁਲਦੀਪ ਸਿੰਘ ਸੈਂਸ, ਕਮਲੇਸ਼ ਕੁਮਾਰ ਸੈਂਸ, ਕਿ੍ਰਸ਼ਨ ਸਿੰਘ ਹੁੰਜਣ, ਬਲਵਿੰਦਰ ਸਿੰਘ ਹੁੰਜਣ, ਮਹਿੰਦਰ ਸਿੰਘ ਜੰਡੂ, ਰਾਮ ਸਿੰਘ ਮਦਰਾਸ ਵਾਲੇ, ਅਸ਼ੋਕ ਸਿੰਘ ਘਟੋੜੇ ਆਦਿ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਬਲਵਿੰਦਰ ਸਿੰਘ ਸੌਂਦ ਨੇ ਬਾਖੂਬੀ ਨਿਭਾਈ। ਗੁਰੂ ਦਾ ਲੰਗਰ ਅਤੁੱਟ ਵਰਤਿਆ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media