ਪਟਿਆਲਾ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਹੋਟਲ ਵਿਚ ਅੱਜ ਇੱਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ ਉਪਰ ਬਣੀ ਟੈਲੀ ਫਿਲਮ,
ਪੰਜਾਬੀ ਵਿਦਵਾਨ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਰਿਲੀਜ ਕੀਤੀ ਗਈ।
ਉਘੇ ਫਿਲਮਕਾਰ ਇਕਬਾਲ ਗੱਜਣ ਨੇ ਫਿਲਮ ਬਟਵਾਰਾ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਅਤੇ ਪ੍ਰੋਡਿਊਸਰ ਵੇਦ ਚੰਦ ਮੰਡੋਰ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਫਿਲਮਕਾਰ ਰਵੀ ਸਮਾਣਾ ਵਲੋਂ ਸਾਫ ਸੁਥਰੀਆਂ ਫਿਲਮਾਂ ਤਿਆਰ ਕਰਕੇ ਮਾਂ ਬੋਲੀ ਪੰਜਾਬੀ ਦੀ ਵਡਮੁੱਲੀ ਸੇਵਾ ਕੀਤੀ ਜਾ ਰਹੀ ਹੈ।ਹਾਜ਼ਰ ਫਿਲਮ ਦੀ ਹੀਰੋਇਨ ਦੀਪਾ ਚਨਾਲੀਆ ਨੇ ਦੱਸਿਆ ਕਿ ‘ਸਿਮਰਤ ਮਿਊਜਿਕ’ ਬੈਨਰ ਹੇਠ ਤਿਆਰ ਫਿਲਮ ਬਟਵਾਰਾ ਦਾ ਸੰਗੀਤ ਮੈਕ.ਵੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਮਿਲ ਕੇ ਤਿਆਰ ਕੀਤਾ ਗਿਆ ਹੈ।ਇਸ ਮੌਕੇ ਫਿਲਮ ਦੇ ਕਲਾਕਾਰ ਬਾਲਾ ਹਰਵਿੰਦਰ ਸਿੰਘ, ਮੱਖਣ ਸਿੰਘ ਘੁਮਾਣ, ਅੰਮਿ੍ਰਤ ਖੋਖਰ ਅਤੇ ਫਿਲਮ ਐਕਟਰ ਕੁਮਾਰ ਗੌਰਵ, ਮਹਿਤਾਬ ਮੱਟੂ ਤੇ ਉਘੇ ਗਾਇਕ ਹਨੀ ਹੰਟਾਲ ਹਾਜ਼ਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media