Tuesday, July 21, 2026

ਹਿਸਾਬ ਦੇ ਵਿਸ਼ੇ ਨੂੰ ਸਰਲ ਤੇ ਰੌਚਕਤਾ ਮਈ ਬਣਾਊਣ ਵਾਸਤੇ ਤਿੰਨ ਰੋਜਾ ਟ੍ਰੇਨਿੰਗ

ਬਟਾਲਾ, 26 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਕੂਲ ਵਿਭਾਗ ਵੱਲੋ ਅਪਰ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ  ਪੜਾਏ ਜਾਂਦੇ ਵਿਸੇ PPN2610201701ਹਿਸਾਬ  ਨੂੰ ਰੌਕਚਤਾ ਤੇ ਸਰਲ ਮਈ ਬਣਾਉਣ ਦੇ ਮਕਸਦ ਨਾ ਵਿਭਾਗ  ਵਲੋ ਸੈਮੀਨਾਰ ਲਗਾਏ ਜਾ ਰਹੇ, ਸਿਖਿਆ ਸਕੱਤਰ ਦੀ ਸਾਰਥਰ ਸੋਚ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਧਰਮਪੁਰਾ ਕਲੌਨੀ ਵਿਖੇ ਪਿੰ੍ਰਸੀਪਲ ਬਲਵਿੰਦਰ ਕੌਰ ਦੀ ਅਗਵਾਈ ਵਿਚ ਲਗਾਏ ਜਾ ਰਹੇ ਸੈਮੀਨਾਰਾਂ ਵਿਚ ਬਲਾਕ ਦੇ ਹਿਸਾਬ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਕਿਹਾ, ਸਿਖਿਆ ਵਿਭਾਗ ਵਿਚ ਹਿਸਾਬ ਤੇ ਖਾਸ ਕਰਕੇ ਸਾਇੰਸ ਵਿਸ਼ੇ ਵਿਚ ਆ ਰਹੀ ਨੀਰਸਤਾ ਬਾਰੇ ਸਾਰਿਆਂ ਨੂੰ ਰਲ ਮਿਲ ਕੇ ਹੱਲ ਕੱਢਣਾ ਚਾਹੀਦਾ ਹੈ, ਇਸ ਵਿਚ ਹਿਸ਼ਾਬ ਵਿਸ਼ੇ ਦੇ ਅਧਿਆਪਕ ਵਧੀਆਂ ਯੋਗਦਾਨ ਪਾ ਸਕਦੇ ਹਨ ਤੇ ਬੀ.ਐਮ.ਟੀ ਵਲੋ ਕਰਵਾਈਆਂ ਜਾ ਰਹੀਆਂ ਕ੍ਰਿਰਿਆਵਾਂ ਵਿਦਿਆਰਥੀਆਂ ਵਾਸਤੇ ਸਹਾਈ ਸਿੱਧ ਹੋਣਗੀਆਂ।ਤਿੰਨ ਰੋਜਾ ਲਗਾਈ ਟ੍ਰੇਨਿੰਗ ਹਿਸਾਬ ਵਿਸ਼ੇ ਨਾਲ ਸਬੰਧਿਤ ਮਾਡਲ ਤੇ ਚਾਰਟ ਆਦਿ ਤਿਆਰ ਕਰਵਾਏ ਜਾਣਗੇ।ਇਸ ਸਬੰਧੀ ਮਨਪ੍ਰੀਤ ਸਿੰਘ ਬਲਾਕ ਮੈਂਟਰ ਨੇ ਦੱਸਿਆ ਕਿ ਬਲਾਕ ਵਿਚੋ ਪਹੁੰਚੇ ਅਧਿਆਪਕਾਂ ਵਿਚਵੀ ਪੂਰੀ ਰੌਚਿਕਤਾ ਵਿਖਾਂਈ ਜਾ ਰਹੀ,ਘਰੇਲੂ ਤੋਰ ਦੇ ਖਰਾਬ ਤੇ ਵੇਸਟ ਚੀਜਾਂ ਦੀ ਸਹੀ ਵਰਤੋ ਕਰਕੇ ਵੀ ਕਈ ਤਰਾਂ ਦੀਆਂ ਕਿਰਿਆਵਾਂ ਕਰਵਾਈਆਂ ਜਾ ਸਕਦੀਆਂ ਹਨ ਤੇ ਆਪਸੀ  ਗੱਲਬਾਤ ਤੇ ਸਹਾਇਕ ਸਮੱਗਰੀ ਤਿਆਰ ਕਰਨ ਉਪਰੰਤ ਇਹ ਆਸ ਲਗਾਈ ਜਾ ਸਕਦੀ ਹੈ ਕਿ ਵਿਦਿਆਰਥੀ ਵਰਗ ਨੂੰ ਇਸ ਟ੍ਰੇਨਿੰਗ ਦਾ ਪੂਰਾ ਪੂਰਾ ਲਾਭ ਪਹੁੰਚੇਗਾ, ਹਾਜਰ ਅਧਿਆਪਕਾਂ ਵਲੋਂ ਸਹਾਇਕ ਸਮੱਗਰੀ ਤਿਆਰ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਦਸਿਆ ਗਿਆ ਤੇ ਕੰਨਿਆ ਸਕੂਲ ਦੇ ਵਿਦਿਆਰਥੀਆਂ ਨੂੰ ਹਿਸਾਬ ਵਿਸ਼ੇ ਪ੍ਰਤੀ ਕਾਫੀ ਗਿਆਂਨ ਪ੍ਰਾਪਤ ਕੀਤਾ।ਇਸ ਮੌਕੇ ਅਸ਼ੋਕ ਕੁਮਾਰ ਬੀ.ਐਮ, ਵਿਨੋਦ ਕੁਮਾਰ ਪੰਜਗਰਾਈਆਂ, ਸੁਖਦਿਆਲ ਸਿੰਘ ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply