
ਅੰਮ੍ਰਿਤਸਰ, 19 ਜੁਲਾਈ (ਸਾਜਨ/ਸੁਖਬੀਰ)- ਜੰਮੂ ਕਸ਼ਮੀਰ ਦੇ ਬਾਲਟਾਲ ਵਿਖੇ ਵਾਪਰੀਆਂ ਘਟਨਾਵਾਂ ਦੇ ਵਿਰੋਧ ਵਿੱਚ ਹਿੰਦੂ ਸੰਗਠਨਾਂ ਨੇ ਹਾਲ ਗੇਟ ਵਿੱਖੇ ਜੰਮੂ ਐਂਡ ਕਸ਼ਮੀਰ ਸ਼੍ਰਾਈਨ ਬੋਰਡ ਦਾ ਪਿਟ ਸਿਆਪਾ ਕੀਤਾ ਗਿਆ।ਜਿਸ ਵਿੱਚ ਹਿੰਦੂ ਸੰਗਠਨਾਂ ਨੇ ਪਿੱਟ ਸਿਆਪਾ ਕਰਦੇ ਹੋਏ ਕਿਹਾ ਕਿ ਸ਼੍ਰੀ ਅਮਰਨਾਥ ਯਾਤਰਾ ਵਿੱਚ ਬਾਲਟਾਲ ਵਿੱਖੇ ਸਾਰੇ ਲੰਗਰ ਭੰਡਾਰਾਂ ਨੂੰ ਅੱਗ ਲਗਾ ਦਿੱਤੀ ਗਈ।ਜਿਸ ਵਿੱਚ ਕਾਫੀ ਸ਼ਰਧਾਲੂਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪਿਆ ਅਤੇ ਕਈ ਸ਼ਰਧਾਲੂ ਆਪਣੀ ਜਾਣ ਬੱਚਾ ਕੇ ਭਜੇ ਅਤੇ ਲੰਗਰ ਵਾਲਿਆ ਨੂੰ ਕਰੋੜਾ ਦਾ ਨੂਕਸਾਨ ਹੋਇਆ।ਜੰਮੂ ਕਸ਼ਮੀਰ ਦੀ ਪੁਲਿਸ ਅਤੇ ਪ੍ਰਸ਼ਾਸਨ ਸੱਭ ਕੁੱਝ ਚੂਪ ਚਾਪ ਵੇਖਦਾ ਰਿਹਾ ਕਿਸੇ ਨੇ ਵੀ ਕੋਈ ਮਦਦ ਨਹੀਂ ਕੀਤੀ।ਹਿੰਦੂ ਦੇਵੀ ਦੇਵਤੀਆਂ ਦੇ ਦੀਆਂ ਮੂਰਤੀਆਂ ਨੂੰ ਲੂੱਟ ਕੇ ਲੈ ਗਏ।ਹਿੰਦੂ ਸੰਗਠਨਾਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਸ਼੍ਰਾਈਨ ਬੋਰਡ ਸ਼ਰਧਾਲੂਆਂ ਦੇ ਨਾਲ ਧਕੇਸ਼ਾਹੀ ਕਰ ਰਹੀ ਹੈ।ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸ਼੍ਰੀ ਅਮਰਨਾਥ ਯਾਤਰਾ ਲਈ ਕਰੋੜਾ ਦੀ ਕਨਾਤ ਵਿੱਚ ਸ਼ਰਧਾਲੂ ਬਾਬਾ ਭੋਲੇ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ।ਲੰਗਰ ਭੰਡਾਰੇ ਲਗਾ ਰਹੇ ਸੇਵਾਦਾਰਾਂ ਦੇ ਹੋਈ ਘਟਨਾ ਬੜੀ ਹੀ ਮੰਦਭਾਗੀ ਹੈ।ਜਿਸ ਨੂੰ ਵੇਖ ਹਰ ਹਿੰਦੂ ਸਮਾਜ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।ਹਿੰਦੂ ਸੰਗਠਨਾਂ ਨੇ ਕਿਹਾ ਕਿ ਜੇਕਰ ਜੰਮੂ ਕਸ਼ਮੀਰ ਸ਼੍ਰਾਈਨ ਬੋਰਡ ਨੂੰ ਬਦਲਿਆ ਨਾਂ ਗਿਆ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਨਾਂ ਬਦਲਿਆ ਗਿਆ ਤਾਂ ਹਿੰਦੂ ਸੰਗਠਨ ਸੰਘਰਟਸ਼ ਕਰਦੇ ਰਹਿਣਗੇ।ਹਿੰਦੂ ਸੰਗਠਨਾਂ ਨੇ ਕਿਹਾ ਕਿ ਸੋਮਵਾਰ ਨੂੰ ਪੂਰੇ ਪੰਜਾਬ ਵਿੱਚ ਹੜਤਾਲ ਕੀਤੀ ਜਾਵੇਗੀ।ਅਗਨਿਵੇਸ਼ ਨੂੰ ਗ੍ਰਿਫਤਾਰ ਕੀਤਾ ਜਾਵੇ।ਹਿੰਦੂ ਸੰਗਠਨਾਂ ਨੇ ਕਿਹਾ ਕਿ ਅਗਨਿਵੇਸ਼ ਨੇ ਸ਼੍ਰੀ ਅਮਰਨਾਥ ਬਮ-ਬਮ ਭੋਲੇ ਦੀ ਗੂਫਾ ਤੇ ਜੋ ਸ਼ਬਦ ਬੋਲੇ ਹਨ, ਉਸ ਦੀ ਕਰੜੀ ਨਿੰਦਾ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਅਗਨਿਵੇਸ਼ ਨੇ ਕਿਹਾ ਕਿ ਸ਼੍ਰੀ ਅਮਰਨਾਥ ਤਾ ਿਸਰਫ ਬਰਫ ਦਾ ਸ਼ਿਵਲਿੰਂਗ ਹੈ ਹੋਰ ਕੁੱਝ ਨਹੀਂ।ਇਨ੍ਹਾਂ ਸ਼ਬਦਾਂ ਦੀ ਨਿੰਦਾ ਕਰਦੇ ਹੋਏੁ ਸੰਗਠਨਾਂ ਨੇ ਕਿਹਾ ਕਿ ਅਗਨਿਵੇਸ਼ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਹਿੰਦੂ ਸੰਗਠਨਾਂ ਦੇ ਅਹੁਦੇਦਾਰਾਂ ਨੂੰ ਰੋਕਨ ਦੀ ਬੜੀ ਕੋਸੀਸ਼ ਕੀਤੀ।ਹਿੰਦੂ ਸੰਗਠਨਾਂ ਨੇ ਏਡੀਸੀਪੀ ਪਰਮਪਾਲ ਨੂੰ ਮੈਮੋਰੰਡਮ ਦੇ ਕੇ ਬਾਲਟਾਲ ਵਿੱਚ ਹੋਈ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।ਸ੍ਰੀ ਪਰਮਪਾਲ ਸਿੰਘ ਨੇ ਕਿਹਾ ਕਿ ਜਲੱਦੀ ਹੀ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media