Wednesday, July 8, 2026

ਔਰਤਾਂ ਵਿਚ ਆਇਓਡੀਨ ਦੀ ਘਾਟ ਨੂੰ ਪੂਰਾ ਕਰਨ ਸਬੰਧੀ ਲਾਇਆ ਕੈਂਪ

PPN2610201723ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ  ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਯੋਗ ਅਗਵਾਈ ਹੇਠ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੈਕੰਡਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਵਿਖੇ ਕੈਂਪ ਦਾ ਆਯੋਜਿਤ ਕੀਤਾ ਗਿਆ।ਇਸ ਕੈਂਪ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ।ਡਾ. ਕੰੁਦਨ ਕੁਮਾਰ ਪਾਲ ਨੇ ਦੱਸਿਆ ਕਿ ਆਇਓਡੀਨ ਦੀ ਘਾਟ ਕਾਰਣ ਗਰਭਵਤੀ ਔਰਤ ਦਾ ਗਵਭਪਾਤ ਹੋ ਸਕਦਾ ਹੈ, ਪੈਦਾ ਹੋਣ ਵਾਲਾ ਬੱਚਾ ਮੰਦਬੁਧੀ, ਗੂੰਗਾ, ਬੋਲਾ ਜਾਂ ਬੋਣੇ ਕੱਦ ਦਾ ਹੋ ਸਕਦਾ ਹੈ।ਇਸ ਲਈ ਜਰੂਰੀ ਹੈ ਕਿ ਦਾਲਾਂ, ਸਬਜੀਆਂ ਆਦਿ ਵਿਚ ਆਇਓਡੀਨ ਨਮਕ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਜੋ ਇਸ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਬੱਚਿਆਂ ਦਾ ਮਾਨਸਿਕ ਵਿਕਾਸ, ਸਰੀਰਕ ਵਿਕਾਸ ਅਤੇ ਬੌਧਿਕ ਵਿਕਾਸ ਹੋ ਸਕੇ।ਉਨਾਂ ਕਿਹਾ ਕਿ ਘਰ ਵਿੱਚ ਖਾਣਾ ਬਣਾਉਦੇ ਸਮੇਂ ਸਬਜੀ ਆਦਿ ਤਿਆਰ ਕਰਨ ਤੋਂ ਬਾਅਦ ਹੀ ਨਮਕ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਸਾਨੂੰ ਆਇਓਡੀਨ ਦੀ ਲੋੜੀਦੀ ਮਾਤਰਾ ਪ੍ਰਾਪਤ ਹੋ ਸਕੇ।ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਦਸਿਆ ਕਿ ਮਹੀਨਾ ਨਵੰਬਰ ਵਿਚ ਐਚ.ਪੀ.ਵੀ ਵੈਕਸਿਨ ਦਾ (ਬਚੇਦਾਨੀ ਦੇ ਮੂੰਹ ਦੇ ਕੈਂਸਰ) ਤੋਂ ਟੀਕਾਕਰਨ ਕੀਤਾ ਜਾਵੇਗਾ।ਇਹ ਟੀਕਾਕਰਨ ਸਰਕਾਰੀ ਸਕੂਲ, ਸਰਕਾਰੀ ਏਡਿਡ ਸਕੂਲ ਅਤੇ ਪ੍ਰਾਈਵੇਟ ਸਕੂਲ ਦੀਆਂ ਛੇਵੀ ਕਲਾਸ ਵਿਚ ਪੜਦੀਆਂ ਵਿਦਿਆਰਥਣਾ ਦਾ ਕੀਤਾ ਜਾਵੇਗਾ। ਆਪਣੇ ਸੰਬੋਧਨ ਵਿਚ ਭਰੂਣ ਹਤਿਆ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਪ੍ਰਵਿਰਤੀ ਸਮਾਜ ਦੇ ਮੱਥੇ ਤੇ ਇਕ ਕਲੰਕ ਹੈ।ਅਣਪੜਤਾ ਇਸ ਦਾ ਵੱਡਾ ਕਾਰਣ ਹੈ।ਇਸ ਲਈ ਜਰੂਰੀ ਹੈ ਕਿ ਅਸੀਂ ਬੇਟੀ ਨੂੰ ਬਚਾਉਣ ਦੇ ਨਾਲ ਨਾਲ ਬੇਟੀ ਨੂੰ ਉੱਚ ਸਿੱਖਿਆ ਵੀ ਪ੍ਰਦਾਨ ਕਰੀਏ ਜੋ ਕਿ ਉਸ ਦਾ ਮੁਢਲਾ ਅਧਿਕਾਰ ਹੈ।ਜਿਹੜੀ ਬੇਟੀ ਪੜ ਜਾਵੇਗੀ ਉਹ ਆਰਥਿਕ ਤੋਰ ਤੇ ਆਤਮ ਨਿਰਭਰ ਹੋਵੇਗੀ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕੇਗੀ।ਜੇਕਰ ਆਪ ਨੂੰ ਸਮਾਜ ਵਿਚ ਵਿਚਰਦਿਆਂ ਭਰੂਣ ਹਤਿਆ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਇਸ ਦੀ ਸੂਚਨਾਂ 104 ਨੰਬਰ ਉਪਰ ਦਿੱਤੀ ਜਾਵੇ ਤਾਂ ਜੋ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।ਸੂਚਨ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਕੰੁਦਨ ਕੁਮਾਰ ਪਾਲ, ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਪ੍ਰੋਜੈਕਸਨਿਸਨਟ ਕੇਵਲ ਕਿ੍ਰਸ਼ਨ, ਅਨਿਲ ਕੁਮਾਰ ਸਚਦੇਵਾ, ਨਵੀਨ ਛਾਬੜਾ, ਧਰਮਿੰਦਰ ਕੁਮਾਰ ਗੋਇਲ, ਅਜੈਪਾਲ ਕੁਮਾਰ, ਕਮਲਪ੍ਰੀਤ ਕੌਰ ਅਤੇ ਜਗਦੀਸ਼ ਕੁਮਾਰ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply