Saturday, April 11, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 266 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ 31 ਅਕਤੂਬਰ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਰਿਜ਼ਨਲ ਕੈਂਪਸ ਅਤੇ Gndu1ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜਾਂ ਤੋਂ 266 ਵਿਦਿਆਰਥੀਆਂ ਨੂੰ ਟਾਟਾ ਕੰਸਲਟੈਂਸੀ ਸਰਵਿਸਜ਼, ਐਮਾਜ਼ੋਨ, ਕੇ.ਪੀ.ਐਮ.ਜੀ, ਅਰਨਸਟ ਐਂਡ ਯੰਗ, ਨਾਗਾਰੋ, ਸੈਪ ਲੈਬਜ਼ ਅਤੇ ਕਲੇਅਰ ਵੋਲੈਕਸ ਜਿਹੀਆਂ ਪ੍ਰਸਿੱਧ ਅੰਤਰਰਾਸ਼ਟਰੀ ਕੰਪਨੀਆਂ ਨੇ ਕੈਂਪਸ ਪਲੇਸਮੈਂਟ ਰਾਹੀਂ ਵਧੀਆ ਸਾਲਾਨਾ ਤਨਖਾਹ ਉੱਤੇ ਚੁਣ ਲਿਆ ਹੈ।
ਅਮਾਜ਼ੋਨ ਕੰਪਨੀ ਨੇ ਐਮ.ਬੀ.ਏ ਦੇ ਚਾਰ ਵਿਦਿਆਰਥੀਆਂ ਨੂੰ 15.20 ਲੱਖ ਸਾਲਾਨਾ ਤਨਖਾਹ ‘ਤੇ; ਟਾਟਾ ਕੰਸਲਟੈਂਸੀ ਨੇ 224 ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ 3.53 ਲੱਖ ਸਾਲਾਨਾ ਤਨਖਾਹ ਅਤੇ ਅੰਡਰ ਗਰੈਜੂਏਟ ਵਿਦਿਆਰਥੀਆਂ ਨੂੰ 3.36 ਲੱਖ ਰੁਪਏ ਸਾਲਾਨਾ ਪੈਕੇਜ ‘ਤੇ ਚੁਣਿਆ ਹੈ।ਇਸ ਤੋਂ ਇਲਾਵਾ ਕੇ.ਪੀ.ਐਮ.ਜੀ. ਅਤੇ ਅਰਨਸਟ ਐਂਡ ਯੰਗ ਕੰਪਨੀਆਂ ਵੱਲੋਂ ਕ੍ਰਮਵਾਰ 10 ਵਿਦਿਆਰਥੀਆਂ ਨੂੰ 5 ਲੱਖ ਰੁਪਏ ਸਾਲਾਨਾ ਤਨਖਾਹ ਅਤੇ 7 ਵਿਦਿਆਰਥੀਆਂ ਨੂੰ 3.80 ਲੱਖ ਰੁਪਏ ਸਾਲਾਨਾ ਤਨਖਾਹ ਚੁਣਿਆ ਗਿਆ ਹੈ। ਨਾਗਾਰੋ ਕੰਪਨੀ ਨੇ ਦੋ ਵਿਦਿਆਰਥੀਆਂ ਨੂੰ 5 ਲੱਖ ਸਾਲਾਨਾ ਪੈਕੇਜ ਅਤੇ 12 ਵਿਦਿਆਰਥੀਆਂ ਨੂੰ 4 ਲੱਖ ਰੁਪਏ ਸਾਲਾਨਾ ਪੈਕੇਜ ‘ਤੇ ਚੁਣਿਆ ਹੈ ਅਤੇ ਕਲੇਅਰ ਵੋਲੈਕਸ ਕੰਪਨੀ ਨੇ ਐਮ.ਟੈਕ ਦੇ 4 ਵਿਦਿਆਰਥੀਆਂ ਨੂੰ ਪੰਜ ਲੱਖ ਰੁਪਏ ਸਾਲਾਨਾ ਤਨਖਾਹ ‘ਤੇ ਚੁਣਿਆ ਹੈ।
ਡਾ.ਹਰਦੀਪ ਸਿੰਘ, ਪ੍ਰੋਫੈਸਰ ਇੰਚਾਰਜ ਪਲੇਸਮੈਂਟ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਪ੍ਰੀਕ੍ਰਿਆ ਵਿਚ ਕਠਿਨ ਇੰਟਰਵਿਊ, ਲਿਖਤੀ ਟੈਸਟ ਅਤੇ ਗਰੁੱਪ ਡਿਸਕਸ਼ਨ ਸ਼ਾਮਿਲ ਸਨ ਅਤੇ ਇਹ ਵਲੰਟੀਅਰ ਸਟੂਡੈਂਟ ਅਤੇ ਵਿਭਾਗ ਦੇ ਉਦਮਾਂ ਸਦਕਾ ਸੰਪੰਨ ਹੋਈ। ਡਾ. ਅਮਿਤ ਚੋਪੜਾ, ਅਸਿਸਟੈਂਟ ਪਲੇਸਮੈਂਟ ਅਫਸਰ ਨੇ ਦੱਸਿਆ ਕਿ ਇਹ ਵਿਦਿਆਰਥੀ ਆਪਣੀ ਰਸਮੀ ਪੜ੍ਹਾਈ ਖਤਮ ਹੋਣ ਉਪਰੰਤ ਜੁਲਾਈ 2018 ਤੋਂ ਆਪਣੀਆਂ ਪ੍ਰੀਖਿਆਵਾਂ ਖਤਮ ਹੋਣ ਉਪਰੰਤ ਨੌਕਰੀਆਂ ‘ਤੇ ਜਾਣਗੇ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਨੌਕਰੀਆਂ ਦਿਵਾਉਣ ਲਈ ਹੋਰ ਵੀ ਮਲਟੀਨੈਸ਼ਨਲ ਕੰਪਨੀਆਂ ਨੂੰ ਸੱਦਾ ਦਿੱਤਾ ਜਾਵੇਗਾ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply