Monday, October 12, 2026

ਐਨ.ਸੀ.ਈ.ਆਰ.ਟੀ ਦੀ ਕੌਮੀ ਪ੍ਰਤਿੱਭਾ ਖੋਜ ਪ੍ਰੀਖਿਆ- ਕੇਂਦਰ ਵਲੋਂ ਓ.ਬੀ.ਸੀ ਰਿਜ਼ਰਵੇਸ਼ਨ ਪ੍ਰਵਾਨ- ਵਿਜੈ ਗਰਗ

ਮਲੋਟ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਮਨੁੱਖੀ ਸਰੋਤ ਅਤੇ ਵਿਕਾਸ ਮੰਤਰੀ ਪ੍ਰਕਾਸ਼ ਜਾਵਦੇਕਰ ਨੇ ਐਨ.ਸੀ.ਆਰ.ਟੀ ਦੇ ਹੋਰ ਪਛੜੇ ਵਰਗਾਂ (ਓ.ਬੀ.ਸੀ) ਦੇ Vijay Garg 2ਵਿਦਿਆਰਥੀਆਂ ਲਈ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਲਈ ਰਿਜ਼ਰਵੇਸ਼ਨ ਦੀ ਮਨਜ਼ੂਰੀ ਦੇ ਦਿੱਤੀ ਹੈ।ਮਨੁੱਖੀ ਸੋਮਿਆਂ ਦੇ ਵਿਕਾਸ ਮੰਤਰੀ ਨੇ ਟਵਿੱਟਰ `ਤੇ ਜਾਣਕਾਰੀ ਸਾਂਝੀ ਕੀਤੀ।ਕੌਮੀ ਪ੍ਰਤਿਭਾ ਖੋਜ ਪ੍ਰੀਖਿਆ (ਐਨ.ਟੀ.ਐਸ.ਈ) ਦੇ ਦੂਜੇ ਪੜਾਅ (ਕੌਮੀ ਪੱਧਰ) ਵਿੱਚ ਹੁਣ ਓ.ਬੀ.ਸੀ ਦੇ ਕੋਟਾ ਵੀ ਸ਼ਾਮਲ ਹੋਵੇੇਗਾ।ਜੋ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਐਸ.ਸੀ, ਐਸ.ਟੀ ਅਤੇ ਪੀ.ਐਚ ਦੇ ਵਿਦਿਆਰਥੀਆਂ ਲਈ ਰਾਖਵਾਂ ਹੈ।ਰਿਜ਼ਰਵਸ਼ਨ 2019 ਤੋਂ ਪ੍ਰਭਾਵੀ ਹੋਵੇਗੀ ਕਿਉਂਕਿ ਐਨ.ਟੀ.ਐਸ.ਈ 2018 ਲਈ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।ਸਕਾਲਰਸ਼ਿਪ ਦੀ ਰਕਮ ਵੀ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ 2000/- ਅਤੇ 10ਵੀਂ ਤੇ 12ਵੀਂ ਲਈ 1250/- ਰੁਪਏ ਵਧਾ ਦਿੱਤੀ ਗਈ ਹੈ।ਸਾਲ 1961 ਵਿਚ ਭਾਰਤ ਸਰਕਾਰ ਦੁਆਰਾ ਸਥਾਪਿਤ ਐਨ.ਟੀ.ਐਸ.ਈ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ, ਇਕ ਪ੍ਰੋਜੈਕਟ ਰਿਪੋਰਟ ਅਤੇ ਇੰਟਰਵਿਊ ਦੇ ਆਧਾਰ `ਤੇ ਸਕਾਲਰਸ਼ਿਪਪ ਪ੍ਰਦਾਨ ਕਰਦਾ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply