ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਨਾਲਸਾ (ਨੈਸ਼ਨਲ ਲੀਗਲ ਸਰਵਿਸ ਅਥਾਰਟੀ ਸੁਪਰੀਮ ਕੋਰਟ ਨਵੀਂ ਦਿੱਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ, ਐਸ.ਏ.ਐਸ ਨਗਰ, ਮੋਹਾਲੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਟੀ.ਪੀ.ਐਸ ਮਾਨ ਜੀ ਦੀਆਂ ਹਦਾਇਤਾਂ ਅਤੇ ਸ੍ਰੀ ਕੇ.ਐਸ ਕੰਗ, ਮਾਨਯੋਗ ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਅਗਵਾਈ ਹੇਠ ਮੈਡਮ ਮੋਨਿਕਾ ਸ਼ਰਮਾ, ਸੀ.ਜੀ.ਐਮ-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋ 09.11.2017 ਤੋਂ 18.11.2017 ਤਕ ਅੰਮ੍ਰਿਤਸਰ ਜਿਲੇ ਵਿਚ ਜਨ ਚੇਤਨਾ ਮੁਹਿੰਮ ਤਹਿਤ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ।ਇਹਨਾਂ ਪ੍ਰੋਗਰਾਮਾਂ ਦਾ ਆਯੋਜਨ ਮਾਨਯੋਗ ਜਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ 09.11.2017 ਨੂੰ ਇਕ ਜਾਗਰੂਕਤਾ ਰੈਲੀ ਤੋਂ ਸ਼ੁਰੂ ਕੀਤਾ ਜਾਵੇਗਾ।ਇਸ ਰੈਲੀ ਵਿਚ ਪੈਨਲ ਐਡਵੋਕੇਟਸ ਪੈਰਾ ਲੀਗਲ ਵਾਲੰਟੀਅਰ, ਕਨੂੰਨ ਵਿਦਿਆਰਥੀ ਅਤੇ ਐਨ.ਜੀ.ਓ ਦੇ ਮੈਂਬਰ ਆਦਿ ਨੂੰ ਤਕਰੀਬਨ 9 ਟੀਮਾਂ ਵਿਚ ਵੰਡਿਆ ਜਾਵੇਗਾ।ਇਹ ਰੈਲੀ ਮੋਟਰਸਾਈਕਲ/ਬਾਈਕ ਤੇ ਅੰਮ੍ਰਿਤਸਰ ਦਿਹਾਤੀ ਦੇ 9 ਬਲਾਕਾਂ ਵਿਚ ਜਾਵੇਗੀ ਅਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕਰੇਗੀ ਇਸ ਰੈਲੀ ਵਿਚ ਜੁਡੀਸ਼ੀਅਲ ਅਫਸਰਾਂ ਤੋਂ ਇਲਾਵਾ ਵਕੀਲ ਤੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ, ਪੁਲਿਸ ਕਮਿਸ਼ਨਰ, ਅੰਮਿ੍ਰਤਸਰ, ਐਸ.ਐਸ.ਪੀ (ਦਿਹਾਤੀ), ਅੰਮਿ੍ਰਤਸਰ, ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ, ਵਧੀਕ ਡਿਪਟੀ ਕਮਿਸ਼ਨਰ, ਐਸ.ਡੀ.ਐਮ, ਅੰਮਿ੍ਰਤਸਰ-1 ਅਤੇ ਅੰਮ੍ਰਿਤਸਰ -2, ਜਿਲਾ ਲੋਕ ਸੰਪਰਕ ਅਫਸਰ, ਅੰਮਿ੍ਰਤਸਰ, ਮੀਡੀਆ ਪ੍ਰੈਸ ਅਤੇ ਹੋਰ ਅਫਸਰ ਸ਼ਾਮਲ ਹੋਣਗੇ।ਇਸ ਤੋ ਇਲਾਵਾ 10.1.2017 ਤੋਂ 18.11.2017 ਤੱਕ ਵੱਖੋ-ਵੱਖ ਸਕੂਲਾਂ, ਸੈਂਟਰਲ ਜੇਲ ਅੰਮ੍ਰਿਤਸਰ ਅਤੇ ਪੱਛੜੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾਣਗੇ।
Check Also
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐਸ.ਆਈ.ਆਰ)-2026 ਦੇ ਇਨਿਊਮੇਰੇਸ਼ਨ ਫਾਰਮ ਭਰਨ ‘ਚ ਸਹਿਯੋਗ ਕਰਨ
ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਚੱਲ ਰਹੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ …
Punjab Post Daily Online Newspaper & Print Media