Tuesday, July 7, 2026

ਸੁਖਬੀਰ ਬਾਦਲ ਨੇ ਖੋਜ ਕੇਂਦਰ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲਿਆ

ਨਵੀਂ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਾਰੇ ਜਾ ਰਹੇ ‘ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼’ PPN0311201707ਖੋਜ ਕੇਂਦਰ ਦੇ ਉਸਾਰੀ ਕਾਰਜਾਂ ਦਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਾਇਜ਼ਾ ਲਿਆ।ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਦੌਰਾਨ ਬਾਦਲ ਨੂੰ ਖੋਜ ਕੇਂਦਰ ਦੀ ਖੂਬੀਆਂ ਬਾਰੇ ਦੱਸਿਆ।
ਜੀ.ਕੇ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਏ ਬਾਣੀ ਦੇ ਸਫ਼ਰ ਦੀ ਦਸ਼ਮ ਪਾਤਿਸ਼ਾਹ ਤਕ ਪੁੱਜੀ ਮੰਜ਼ਿਲ ਨੂੰ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਪ੍ਰਵਾਣ ਚੜਾਇਆ, ਉਸ ਦਾ ਪੂਰਾ ਵੇਰਵਾ ਖੋਜ ਕੇਂਦਰ ’ਚ ਮੌਜੂਦ ਹੋਵੇਗਾ।ਇਸ ਸਬੰਧੀ ਉੱਚ ਤਕਨੀਕ ਦੇ ਸਾਉਂਡ ਸਿਸਟਮ ਨਾਲ ਲੈਸ ਆਡੀਟੋਰਿਅਮ ਦੇ ਢਾਂਚੇ ਦੀ ਵੀ ਜੀ.ਕੇ ਨੇ ਬਾਦਲ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਵਲੋਂ ਰੱਖੇ ਗਏ ਖੋਜ ਕੇਂਦਰ ਦੇ ਨੀਂਹ ਪੱਥਰ ਨੂੰ ਹਾਲਾਂਕਿ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਕਈ ਦਹਾਕਿਆ ਦਾ ਇੰਤਜ਼ਾਰ ਕਰਨਾ ਪਿਆ ਹੈ, ਪਰ ਤਿਆਰੀ ਮੁਕੱਮਲ ਹੋਣ ਉਪਰੰਤ ਉਕਤ ਖੋਜ ਕੇਂਦਰ ਸਿੱਖ ਕੌਮ ਦੀ ਵੱਡਮੁੱਲੀ ਵਿਰਾਸਤ ਨੂੰ ਸਾਂਭਣ ਵਾਲਾ ਬੇਸ਼ਕੀਮਤੀ ਅਜੂਬਾ ਹੋਵੇਗਾ, ਇਸ ਗੱਲ ਦਾ ਕਮੇਟੀ ਪੂਰਾ ਧਿਆਨ ਰੱਖ ਰਹੀ ਹੈ।
ਸਿਰਸਾ ਨੇ ਗੁਰੂ ਗੋਬਿੰਦ ਸਿੰਘ ਭਵਨ ’ਚ ਬਣਾਏ ਜਾ ਰਹੇ ਖੋਜ ਕੇਂਦਰ ਲਈ ਬੀਤੇ ਵਰ੍ਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਲੀ ਕਮੇਟੀ ਨੂੰ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈਕ ਲਈ ਬਾਦਲ ਦਾ ਧੰਨਵਾਦ ਵੀ ਕੀਤਾ।ਸਿਰਸਾ ਨੇ ਛੇਤੀ ਹੀ ਖੋਜ ਕੇਂਦਰ ਦੇ ਉਸਾਰੀ ਕਾਰਜਾਂ ਦੇ ਨਿਪਟਣ ਦੀ ਆਸ਼ ਜਤਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੱਖ-ਵੱਖ ਭਾਸ਼ਾਵਾਂ ’ਚ ਇੱਥੇ ਜਾਣਕਾਰੀ ਮਿਲਣ ਦਾ ਵੀ ਦਾਅਵਾ ਕੀਤਾ।ਬਾਦਲ ਨੇ ਉਸਾਰੀ ਕਾਰਜਾਂ ’ਤੇ ਤਸੱਲੀ ਪ੍ਰਗਟਾਉਂਦੇ ਹੋਏ ਖੋਜ ਕੇਂਦਰ ਨੂੰ ਸਮੇਂ ਦਾ ਹਾਣੀ ਬਣਾਉਣ ’ਚ ਦਿੱਲੀ ਕਮੇਟੀ ਨੂੰ ਕੋਈ ਕਸਰ ਬਾਕੀ ਨਾ ਰੱਖਣ ਦੀ ਹਿਦਾਇਤ ਦਿੱਤੀ।ਇਸ ਮੌਕੇ ਦਿੱਲੀ ਕਮੇਟੀ ਦੇ ਕਈ ਮੈਂਬਰ ਸਾਹਿਬਾਨ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply