
ਬਟਾਲਾ, 4 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨੀ ਜਿਲਾ ਟੂਰਨਾਂਮੈਟ ਕਮੇਟੀ ਦੀਆਂ ਖੇਡਾਂ ਸਮਾਪਤ ਹੋਈਆਂ। ਇਹਨਾ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਭੁੱਲਰ ਦੇ ਵਿਦਿਆਰਥੀਆਂ ਦੀ ਖੇਡਾਂ ਵਿਚ ਵਧੀਆ ਪ੍ਰਦਰਸ਼ਨੀ ਹੋਣ ਕਰਕੇ ਸਟੇਟ ਪੱਧਰੀ ਚੋਣ ਹੋਈ ਹੈ। ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਤੇ ਵਾਈਸ ਪਿੰ੍ਰਸੀਪਲ ਗੁਰਮੀਤ ਸਿੰਘ ਖਹਿਰਾ ਤੋ ਪ੍ਰਾਪਤ ਵੇਰਵਿਆਂ ਅਨੁਸਾਰ ਵਿਦਿਆਰਥੀ ਹਰਮਨਜੀਤ ਸਿੰਘ ਨੇ ਡਿਸਕਸ ਥਰੋ `ਚ ਜਿਲੇ ਵਿਚੋ ਦੂਸਰਾ ਸਥਾਨ ਹਾਸਿਲ ਕੀਤਾ ਹੈ। ਰਮਨਜੀਤ ਕੌਰ ਨੇ ਗੋਲਾ ਸੁੱਟਣ `ਚ ਪਹਿਲਾ ਤੇ ਸਿਮਰਜੀਤ ਕੌਰ ਨੇ ਡਿਸਕਸ ਥਰੋ ਵਿਚ ਦੂਜਾ, ਸਮਰਜੀਤ ਕੌਰ ਨੇ ਥਰੋ ਬਾਲ `ਚ ਤੀਜਾ ਸਥਾਨ ਹਾਸਲ ਕੀਤਾ।ਰੱਸਾਕਸ਼ੀ ਵਿਚ ਟੀਮ ਸਟੇਟ ਪੱਧਰੀ ਮੁਕਾਬਲੇ ਵਾਸਤੇ ਚੁਣੀ ਗਈ ਹੈ। ਇਸ ਤੋ ਇਲਾਵਾ ਥਰੋ ਬਾਲ ਅੰਡਰ 19 ਲੜਕੀਆਂ ਜਿਲੇ ਵਿਚੋ ਦੂਜੇ ਸਥਾਨ `ਤੇ ਰਹੀਆਂ ਤੇ ਅੰਡਰ 17 ਵਿਚ ਵੀ ਦੂਜਾ ਸਥਾਂਨ ਪ੍ਰਾਪਤ ਕੀਤਾ ਹੈ। ਅੰਡਰ 14 ਵਿਚ ਸਕੂਲ ਦੇ ਲੜਕੇ ਰੱਸਾਕਸ਼ੀ ਵਿਚੋ ਪਹਿਲੇ ਸਥਾਨ ਤੇ ਰਹੇ ।ਇਹ ਸਭ ਸਕੂਲ ਦੇ ਮਿਹਨਤੀ ਫਿਜੀਕਲ ਐਜੂਕੇਸ਼ਨ ਵਾਲੇ ਅਧਿਆਪਕਾਂ ਸਦਕਾ ਹੀ ਹੋਇਆ ਹੈ। ਪੀ.ਟੀ.ਆਈ ਹਰਦੀਪ ੰਿਸੰਘ ਤੇ ਲੈਕਚਰਾਰ ਜੰਿਤੰਦਰ ਬੀਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਭੁੱਲਰ ਸਕੂਲ ਦਾ ਨਾ ਸਟੇਟ ਪੱਧਰ ਤੇ ਚਮਕੇਗਾ।ਇਸ ਸਮੇਂ ਸਕੂਲ ਜੇਤੂ ਤੇ ਸਟੇਟ ਪੱਧਰੀ ਚੋਣ ਵਾਲੇ ਵਿਦਿਆਰਥੀ ਨੂੰ ਸਨਮਾਨਿਤ ਵੀ ਕੀਤਾ ਗਿਆ। ਸਨਮਾਨ ਮੌਕੇ ਸਕੂਲ ਵਿਚ ਗੁਰਮੀਤ ਸਿੰਘ ਖਹਿਰਾ, ਹਰਜਿੰਦਰ ਸਿੰਘ, ਕੰਵਲਪ੍ਰੀਤ ਕੌਰ, ਪਿਆਰਾ ਲਾਲ, ਦਵਿੰਦਰ ਸਿੰਘ,ਅਰੂਣ ਕੁਮਾਰ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ ਰਾਜੂ, ਰੇਖਾ ਸਲਹੋਤਰਾ, ਪਰਵਿੰਦਰ ਕੌਰ ,ਰਾਕੇਸ਼ ਬਾਲਾ,ਮਨਿੰਦਰ ਕੌਰ, ਤੋ ਇਲਾਵਾ ਸਮੂਹ ਸਟਾਫ ਮੈਬਰ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media