Sunday, June 21, 2026

ਅਕਤੂਬਰ ਮਹੀਨੇ ਵਿਚ ਗਊ ਭਗਤਾਂ ਨੇ 25 ਸਵਾਮਣੀਆਂ ਕਰਵਾਈਆਂ

PPN0411201706

ਫਾਜ਼ਿਲਕਾ, 4 ਨਵੰਬਰ ਪੰਜਾਬ ਪੋਸਟ- (ਪੰਜਾਬ ਪੋਸਟ- ਵਿਨੀਤ ਅਰੋੜਾ) – ਗਊ ਰੱਖਿਆ, ਗਊ ਸੇਵਾ ਅਤੇ ਮਾਨਵਤਾ ਦੀ ਸੁੱਖ ਸ਼ਾਂਤੀ ਵਿਚ ਕੰਮ ਕਰ ਰਹੀ ਸ੍ਰੀ ਨਰਾਇਣ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰੋਜੇਕਟ ਸਵਾਮਣੀ ਦੇ ਪ੍ਰਤੀ ਲੋਕਾਂ ਦਾ ਰੁਝਾਨ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਗਊ ਸੇਵਕ ਪਰਿਵਾਰ ਹਰ ਸੁੱਖ ਦੁੱਖ ਦੇ ਦੌਰਾਨ ਗਊ ਮਾਤਾ ਨੂੰ ਸ਼ਾਮਲ ਕਰਨਾ ਨਹੀਂ ਭੁੱਲਦੇ ਅਤੇ ਗਊਮਾਤਾ ਲਈ ਸਵਾਮਣੀ ਕਰਵਾਕੇ ਆਪਣੀ ਆਸਥਾ ਦਾ ਪ੍ਰਗਟਾਵਾ ਕਰਦੇ ਹਨ।
ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੁੱਕੜ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਚਲਾਏ ਸਵਾਮਣੀ ਅਭਿਆਨ ਤਹਿਤ ਅਕਤੂਬਰ ਮਹੀਨੇ ਵਿਚ ਗਊ ਭਗਤ ਪਰਿਵਾਰਾਂ ਨੇ 25 ਸਵਾਮਣੀਆਂ ਕਰਵਾਈਆਂ। ਜਿਸ ਵਿਚ ਰਾਜ ਕੁਮਾਰ ਪੁਜਾਨੀ, ਅਸ਼ਵਨੀ ਬੱਬਰ, ਆਨੰਦ ਕੁਮਾਰ, ਆਦਿਤਯ ਕੁਮਾਰ ਪੈੜੀਵਾਲ ਦੇ ਪਰਿਵਾਰ ਵੱਲੋਂ 3 ਸਵਾਮਣੀਆਂ, ਕੁਸੁਮ, ਆਪਣੀ ਬੇਟੀ ਪਿ੍ਰਆ ਸ਼ਰਮਾ ਦੇ ਵਿਆਹ ਤੇ ਪਿਤਾ ਪ੍ਰਦੂਮਨ ਸ਼ਰਮਾ ਵੱਲੋਂ, ਆਪਣੇ ਬੇਟੇ ਨਿਲੇਸ਼ ਕਾਮਰਾ ਦੇ ਵਿਆਹ ਤੇ ਪਿਤਾ ਮੁਕੇਸ਼ ਕਾਮਰਾ ਵੱਲੋਂ, ਰਮਾਕਾਂਤ ਸ਼ਾਰਦਾ ਦਿੱਲੀ ਵਾਲਿਆਂ ਵੱਲੋਂ 2, ਰਚਿਤ ਮੋਦੀ, ਪ੍ਰਣਵ ਮੋਦੀ, ਰਮੇਸ਼ ਬਾਂਸਲ, ਵਾਸੂ ਨਾਗਪਾਲ ਵੱਲੋਂ 2, ਸਮਾਜਸੇਵੀ ਪ੍ਰੇਮ ਬੱਬਰ, ਤਿਲਕ ਰਾਜ ਕਟਾਰੀਆ ਵੱਲੋਂ, ਨਿਤਿਸ਼ ਚੁੱਘ, ਐਡਵੋਕੇਟ ਸੁਭਾਸ਼ ਕਟਾਰੀਆ ਵੱਲੋਂ, ਆਸਥਾ, ਅਰਨਵ, ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਕੀਲ ਅਤੇ ਚੰਡੀਗੜ ਵਾਸੀ ਪਾਰਸ ਜੱਗਾ ਵੱਲੋਂ ਅਤੇ ਬੇਟੀ ਰਮਾਯਨਾ ਦੇ ਜਨਮ ਦਿਨ ਮੌਕੇ ਦੀਪਕ ਵਰਮਾ ਵੱਲੋਂ ਸਵਾਮਣੀ ਕਰਵਾਈ ਗਈ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply