ਜੰਡਿਆਲਾ ਗੁਰੂ, 4 ਨਵੰਬਰ (ਪੰਜਾਬ ਪੋਸਟ-ਹਰਿੰਦਰਪਾਲ ਸਿੰਘ) – ਬੀਤੇ ਦਿਨੀ ਗੁਰਦੁਆਰਾ ਸ਼੍ਰੀ ਸੁਖਮਨੀ ਸੁਸਾਇਟੀ ਸੇਵਾ ਸੋਸਾਇਟੀ ਵਿਖੇ ਕਰਵਾਏ ਗਏ ਦਸਤਾਰ ਮੁਕਾਬਲੇ ਦੋਰਾਨ ਮਨਬੀਰ ਸਿੰਘ ਪੁੱਤਰ ਜਸਬੀਰ ਸਿੰਘ ਭੋਲਾ ਪੱਤਰਕਾਰ ਮਾਨਾਂਵਾਲਾ ਕਲਾ ਨੇ ਚਾਰ ਮਿੰਟ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਵਲੋ ਸਿੱਖ ਕੋਮ ਨੂੰ ਦਿੱਤੀ ਗਈ ਇਕ ਵੱਖਰੀ ਪਹਿਚਾਣ ਦਸਤਾਰ ਸਜ਼ਾ ਕੇ ਇੱਕ ਅਹਿਮ ਰਿਕਾਰਡ ਕਾਇਮ ਕਰ ਵਿਖਾਇਆ।ਪ੍ਰਬੰਧਕਾਂ ਵਲੋਂ 15 ਮਿੰਟ ਦਾ ਸਮਾਂ ਦਿੱਤਾ ਗਿਆ ਸੀ, ਪਰ ਮਨਬੀਰ ਨੇ 4 ਮਿੰਟ ਵਿਚ ਹੀ ਦਸਤਾਰ ਸਜਾ ਕੇ ਆਈ ਹੋਈ ਸਾਧ ਸੰਗਤ ਅਤੇ ਸੁਸਾਇਟੀ ਪ੍ਰਬੰਧਕਾਂ ਦਾ ਮਨ ਜਿੱਤ ਲਿਆ ।
ਮਨਬੀਰ ਸਿੰਘ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਉਸ ਦਾ 11 ਸਾਲਾ ਬੇਟਾ ਛੇਵੀ ਕਲਾਸ ਦਾ ਵਿਦਿਆਰਥੀ ਹੈ।ਦਸਤਾਰ ਸਜਾਉਣ ਦਾ ਹੁਨਰ ਬਚਪਨ ਵਿਚ ਹੀ ਕਿਸੇ ਉਸਤਾਦ ਪਾਸੋ ਨਹੀ ਸਗੋਂ ਪ੍ਰਮਾਤਮਾ ਦੀ ਕਿਰਪਾ ਨਾਲ ਮਿਲਿਆ ਹੈ ਤੇ ਉਹ ਹਰ ਤਰਾਂ ਦੀ ਦਸਤਾਰ ਖੁੱਦ ਆਪ ਸਜ਼ਾ ਲੈਦਾ ਹਾ।ਉਨਾਂ ਕਿਹਾ ਕਿ ਸ਼ਾਮ ਦੇ ਸਮੇ ਉਹ ਘਰ ਵਿਚ ਇਲਾਕੇ ਦੇ ਹੋਰਨਾ ਬੱਚਿਆਂ ਨੂੰ ਫਰੀ ਦਸਤਾਰ ਸਜਾਉਣ ਦੀ ਸਿਖਲਾਈ ਦਿੰਦਾ ਹੈ ਅਤੇ ਅੱਜ ਪਹਿਲੀ ਵਾਰ ਹੀ ਦਸਤਾਰ ਮੁਕਾਬਲੇ ਵਿਚ ਸ਼਼ਾਮਲ ਹੋਇਆ ਹੈ ।ਸੁਸਾਇਟੀ ਵਲੋਂ ਮਨਬੀਰ ਸਿੰਘ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media