
ਜੰੰਿਡਆਲਾ ਗੁਰੂ, 4 ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹਦੇ ਕੁੰਵਰਦੀਪ ਸਿੰਘ ਨੇ ਸਕੂਲ ਦੇ ਪੰਜ ਹਾਊਸਾਂ ਦਰਮਿਆਨ ਹੋਏ ਮੁਕਾਬਲਿਆਂ ਦੌਰਾਨ ਬੈਸਟ ਐਥਲੀਟ ਦਾ ਗੋਲ਼ਡ ਮੈਡਲ ਜਿੱਤ ਕੇ ਆਪਣੇ ਸਕੂਲ ਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਤੇ ਲੌਂਗ ਜੰਪ ਵਿੱਚ ਸਿਲਵਰ ਮੈਡਲ ਵੀ ਜਿੱਤਿਆ।ਇਸ ਸਮੇਂ ਐਨ.ਸੀ.ਸੀ ਦੇ ਕਮਾਂਡਰ ਕਰਨਲ ਅਸ਼ਵਨੀ ਕੁਮਾਰ ਅਤੇ ਬਾਬਾ ਪਰਮਾਨੰਦ ਬਾਬਾ ਜੀ ਮਹੰਤ ਗੁਰੂ ਬਾਬਾ ਹੁੰਦਾਲ ਜੀ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਹਨਾਂ ਨੇ ਕੁੰਵਰਦੀਪ ਸਿੰਘ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
ਕੁੰਵਰਦੀਪ ਸਿੰਘ ਦੇ ਪਿਤਾ ਪੱਤਰਕਾਰ ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਨੂੰ ਬਚਪਨ ਤੋਂ ਹੀ ਖੇਡਾਂ ਨਾਲ ਲਗਾਅ ਸੀ, ਉਹ ਹਰ ਸਾਲ ਖੇਡਾਂ ਵਿੱਚ ਵਧ ਚੜ ਕੇ ਹਿੱਸਾ ਲੈਂਦਾ ਹੈ।ਉੰਨਾ ਦੱਸਿਆ ਕਿ ਖੇਡਾਂ ਦੇ ਨਾਲ ਨਾਲ ਉਹ ਪੜਾਈ ਵਿੱਚ ਵੀ ਪੂਰਾ ਧਿਆਨ ਦਿੰਦਾ ਹੈ।ਕੁੰਵਰਦੀਪ ਦੇ ਸਕੂਲ ਦੇ ਟਰੇਨਰ ਡੀ.ਪੀ ਜਤਿੰਦਰ ਸਿੰਘ ਨੇ ਕਿਹਾ ਕਿ 6 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਹੋਣ ਜਾ ਰਹੀਆਂ ਜਿਲਾ ਪੱਧਰੀ ਖੇਡਾਂ ਵਿੱਚ ਵੀ ਵਧੀਆ ਖਿਤਾਬ ਹਾਸਲ ਕਰੇਗਾ।ਕੁੰਵਰਦੀਪ ਨੇ ਦੱਸਿਆ ਕਿ ਉਸ ਦਾ ਸੁਪਨਾ ਹੈ ਕਿ ਉਹ ਏਸ਼ੀਅਨ ਉਲੰਪਿਕ ਖੇਡਾਂ ਚ’ ਗੋਲ਼ਡ ਮੈਡਲ ਜਿੱਤੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media