ਬਟਾਲਾ, 7 ਨਵੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਪੇਂਡੂ ਵਿਕਾਸ ਅਤੇ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ‘ਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖੇਡਾਂ ਦੇ ਵਿਕਾਸ ਲਈ ਸੂਬਾ ਸਰਕਾਰ ਵੱਲੋਂ ਪਟਿਆਲਾ ਵਿਖੇ ਇੱਕ ਖੇਡ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ।ਬਾਜਵਾ ਅੱਜ ਬਟਾਲਾ ਨੇੜਲੇ ਪਿੰਡ ਦਿਆਲਗੜ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਸਲਾਨਾ 5ਵੇਂ ਫੁੱਟਬਾਲ ਟੂਰਨਾਮੈਂਟ ਦੇ ਅਖੀਰਲੇ ਦਿਨ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਤੋਂ ਪਹਿਲਾਂ ਭਰਵੇਂ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਕੂਲ ਪੱਧਰ ਤੋਂ ਹੀ ਖੇਡਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਦੇ ਹੁਨਰਮੰਦ ਖਿਡਾਰੀਆਂ ਦੀ ਪਛਾਣ ਕਰਕੇ ਉਨਾਂ ਨੂੰ ਲੋੜੀਂਦੀ ਸਿਖਲਾਈ ਦੇ ਕੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ।ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਡਾਂ ਨਾਲ ਜੁੜ ਕੇ ਮਿਹਨਤ ਨਾਲ ਪ੍ਰਾਪਤੀਆਂ ਹਾਸਲ ਕਰਕੇ ਆਪਣੇ ਮਪਿਆਂ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋ ਦੇ ਰਹੀ ਹੈ ਅਤੇ ਵਿਕਾਸ ਲਈ ਫੰਡਾਂ ਦੀ ਥੋੜ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨਾਂ ਪਿੰਡ ਦਿਆਲਗੜ ਨੂੰ ਵਿਕਾਸ ਕਾਰਜਾਂ ਲਈ 36 ਲੱਖ ਰੁਪਏ ਗ੍ਰਾਂਟ ਦਾ ਚੈਕ ਭੇਟ ਕੀਤਾ ਅਤੇ ਪਿੰਡ ਦੀਆਂ ਰਹਿੰਦੀਆਂ ਮੰਗਾਂ ਸਬੰਧੀ ਵੀ ਜਲਦ ਹੋਰ ਗ੍ਰਾਂਟ ਦੇਣ ਦਾ ਐਲਾਨ ਕੀਤਾ।ਬਾਜਵਾ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਿਆਲਗੜ ਵਿੱਚ 11ਵੀਂ ਤੇ 12ਵੀਂ ਜਮਾਤਾਂ ਦਾ ਸਾਇੰਸ ਗਰੁੱਪ ਸ਼ੁਰੂ ਕਰਨ ਦੇ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਫੁੱਟਬਾਲ ਦੇ ਫਾਈਨਲ ਮੈਚ ‘ਚ ਪਿੰਡ ਜੈਤੋਸਰਜਾ ਦੀ ਟੀਮ ਨੇ ਦਿਆਲਗੜ ਦੀ ਟੀਮ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ।ਕਲੱਬ ਪ੍ਰਧਾਨ ਰਜਿੰਦਰ ਸਿੰਘ ਜਰਮਨੀ ਅਤੇ ਸਲਵਿੰਦਰ ਸਿੰਘ ਬਿੱਟੂ ਰੰਧਾਵਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਸਲਾਨਾ ਟੂਰਨਾਮੈਂਟ ਕਰਾਉਣ ਤੋਂ ਇਲਾਵਾ ਪਿੰਡ ’ਚ ਅੱਖਾਂ ਦਾ ਚੈਕਅਪ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ 87 ਵਿਅਕਤੀਆਂ ਦੀਆਂ ਅੱਖਾਂ ਦੇ ਲੈਨਜ਼ ਪਾਏ ਗਏ ਅਤੇ 250 ਵਿਅਕਤੀਆਂ ਨੂੰ ਐਨਕਾਂ ਲਗਾਈਆਂ ਗਈਆਂ।ਕਲੱਬ ਵਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਨੂੰ ਗਰੀਨ ਬਣਾਉਣ ਲਈ 150 ਦੇ ਕਰੀਬ ਪਾਮ ਦੇ ਬੂਟੇ ਲਗਾਏ ਗਏ ਹਨ।
ਇਨਾਮ ਵੰਡ ਸਮਾਗਮ ਤੋਂ ਪਹਿਲਾਂ ਸਭਿਆਚਾਰਕ ਮੇਲਾ ਵੀ ਕਰਾਇਆ ਗਿਆ, ਜਿਸ ਵਿਚ ਆਤਮਾ ਬੁੱਢੇਵਾਲ ਅਤੇ ਮਿਸ ਰੋਜ਼ੀ ਦੀ ਗਾਇਕ ਜੋੜੀ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮੰਨੋਰੰਜ਼ਨ ਕੀਤਾ।ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਇਸ ਮੌਕੇ ਸਰਬਜੀਤ ਸਿੰਘ ਯੂ.ਕੇ ਸੱਖ ਤੇਜਾ, ਮਨਜੀਤ ਸਿੰਘ ਯੂ.ਐਸ.ਏ, ਕੁਲਵੰਤ ਸਿੰਘ ਗੁਰਾਇਆ, ਤਰਸੇਮ ਸਿੰਘ ਸੰਮਤੀ ਮੈਂਬਰ, ਰਵੇਲ ਸਿੰਘ ਸਾਬਕਾ ਸਰਪੰਚ, ਅਮਨ ਜਰਮਨੀ, ਜ਼ਬਰਜੀਤ ਸਿੰਘ ਜਰਮਨੀ, ਬਾਬਾ ਕਸ਼ਮੀਰ ਸਿੰਘ, ਜਸਪਾਲ ਸਿੰਘ ਗੁਰਾਇਆ, ਲਖਵਿੰਦਰ ਸਿੰਘ ਗੁਰਾਇਆ, ਯਾਦਵਿੰਦਰ ਸਿੰਘ ਭਿੰਡਰ, ਗੁਰਨਾਮ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ ਮਾਨਪੁਰੀ, ਗੁਰਪ੍ਰੀਤ ਸਿੰਘ ਸੋਨੂੰ, ਰਵੀ ਸ਼ਰਮਾਂ, ਇਕਬਾਲ ਸਿੰਘ ਔਲਖ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕੇ ਦੇ ਮੋਹਤਬਰ ਵਿਅਕਤ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media