Tuesday, September 29, 2026

41ਵਾਂ ਸਲਾਨਾ ਖੇਡ ਸਮਾਰੋਹ ਕਰਵਾਇਆ

ਬਠਿਡਾ, 7 ਨਵਬਰ (ਪੰਜਾਬ ਪੋਸਟ- ਅਵਤਾਰ ਸਿਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਵਲੋਂ 41ਵਾਂ ਸਲਾਨਾ ਐਥਲੈਟਿਕ ਮੀਟ 03-11-2017 ਨੂੰ ਮਿਸਜ਼ਿ ਸੁਦੀਪ ਡੀ.ਪੀ.ਈ ਅਤੇ ਸ੍ਰੀਮਤੀ ਲਖਵੀਰ ਕੌਰ, ਲੈਕਚਰਾਰ ਸਰੀਰਕ ਸਿਖਿਆ ਦੀ ਅਗਵਾਈ ਵਿੱਚ ਹੋਈ।ਇਸ ਦਾ ਉਦਘਾਟਨ ਕਾਲਜ ਦੇ ਮੁੱਖ ਸਰਪ੍ਰਸਤ, ਮਹੰਤ ਬਾਬਾ ਕਾਹਨ ਸਿੰਘ ਜੀ ‘ਸੇਵਾ ਪੰਥੀ’ ਨੇ ਕੀਤਾ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ।ਇਹਨਾਂ ਖੇਡ ਮੁਕਾਬਲਿਆਂ ਵਿੱਚ ਲਗਭਗ 150 ਵਿਦਿਆਰਥਣਾਂ ਨੇ ਹਿੱਸਾ ਲਿਆ। ਕੁਮਾਰੀ ਮਨਪ੍ਰੀਤ ਕੌਰ, ਬੇਅੰਤ ਕੌਰ ਕਲਾਸ ਬੀ.ਏ ਭਾਗ ਤੀਸਰਾ ਨੂੰ ਇਸ ਸੈਸ਼ਨ ਦੀ ਸਰਵੋਤਮ ਖਿਡਾਰਣ ਕਰਾਰ ਦਿੱਤਾ ਗਿਆ।ਮਹੰਤ ਬਾਬਾ ਕਾਹਨ ਸਿੰਘ ਨੇ ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ।ਇਨਾਮਾਂ ਦੀ ਵੰਡ ਮਹੰਤ ਬਾਬਾ ਕਾਹਨ ਸਿੰਘ ਜੀ ‘ਸੇਵਾ ਪੰਥੀ’ ਅਤੇ ਸੰਤ ਇੰਦਰਜੀਤ ਸਿੰਘ ਨੇ ਕੀਤੀ ਤੇ ਵਿਦਿਆਰਥਣਾਂ ਨੂੰ ਫਲ ਵੰਡੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply