Thursday, October 8, 2026

ਭੁੱਚੋ ਨੇੜੇ ਹੋਏ ਸੜਕ ਹਾਦਸੇ ’ਚ 10 ਵਿਦਿਆਰਥੀਆਂ ਦੀ ਦਰਦਨਾਕ ਮੌਤ

ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਮੁਆਵਜ਼ਾ ਦੇਣ ਦਾ ਐਲਾਨ
ਬਠਿੰਡਾ, 8 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਧੁੰਦ  ਕਾਰਨ ਬਠਿੰਡਾ ਭੁੱਚੋਂ ਉਵਰ ਬਿ੍ਰਜ ਤੇ  ਹੋਏ ਭਿਆਨਕ ਹਾਦਸਿਆਂ PPN0811201701ਵਿੱਚ 30 ਤੋਂ 35 ਗੱਡੀਆਂ ਦੀਆਂ ਆਪਸੀ ਟੱਕਰ ਕਾਰਨ ਜ਼ਖਮੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਦੇਸ਼ ਅਤੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।ਇਸ ਹਾਦਸੇ ਦੇ ਕਾਰਨ ਸਮੂਹ ਸ਼ਹਿਰ ਵਾਸੀਆਂ ਦੇ ਦਿਲ ਬੁਰੀ ਤਰਾਂ ਨਾਲ ਦਹਿਲ ਗਏ ਹਨ ਇਸ ਹਾਦਸੇ ਦਾ ਕਾਰਨ ਸਰਕਾਰ ਦੀ ਅਣਗਿਹਲੀ ਦੱਸ ਰਹੇ ਹਨ।ਕਿਉਕਿ ਇਹ ਧੁੰਦ ਦਾ ਕਾਰਨ ਪੁਰਲੀ ਦਾ ਸਾੜਣਾ ਦੱਸ ਰਹੇ ਹਨ।ਇਸ ਹਾਦਸੇ ਵਿੱਚ ਬਜਰੀ ਵਾਲੇ ਮਿਕਸਰ ਨੇ ਤੇਜ਼ ਰਫ਼ਤਾਰ ਨਾਲ ਆਉਂਦੇ ਹੋਏ ਪੁੱਲ ਦੇ ਖੜੇ ਨੌਜਵਾਨ ਵਿਦਿਆਰਥੀਆਂ ਨੂੰ ਬੁਰੀ ਤਰਾਂ ਕੁਚਲ ਦਿੱਤਾ ਜਿਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਜਿਨਾਂ ਵਿੱਚ 6 ਲੜਕੀਆਂ ਅਤੇ ਤਿੰਨ ਲੜਕੇ ਸਨ।ਇਹ ਵਿਦਿਆਰਥੀ ਬਾਬਾ ਫਰੀਦ ਕਾਲਜ ਅਤੇ ਰਜਿੰਦਰਾ ਕਾਲਜ ’ਚ ਪੜਦੇ ਸਨ।
ਜਿਲਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਠਿੰਡਾ ਵਿਖੇ ਭੁੱਚੋ ਖੁਰਦ ਚਾਰ ਮਾਰਗੀ ਓਵਰ ਬਿ੍ਰਜ ’ਤੇ ਹੋਏ ਭਿਆਨਕ ਹਾਦਸੇ ਦਾ ਦੌਰਾ ਕਰਦਿਆਂ ਸਮੂਹ 25 ਕੁ ਜ਼ਖਮੀਆਂ ਅਤੇ 10 ਦੇ ਕਰੀਬ ਮਰਨ ਵਾਲੇ ਪਰਿਵਾਰਾਂ ਨਾਲ ਹਮਦਰਦੀ ਕੀਤੀ ਅਤੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸੜਕ ਹਾਦਸੇ’ਚ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਰੁਪਏ 1 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਸ ਹਾਦਸੇ ’ਚ 10 ਲੋਕਾਂ ਦੀ ਮੌਤ ਹੋਈ ਹੈ। ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿ੍ਰਤਕਾਂ ਦੀ ਪਹਿਚਾਣ ਕਰਕੇ ਉਨਾਂ ਦੇ ਗ੍ਰਹਿ ਵਿਖੇ ਪਹੰੁਚਾਇਆ ਜਾ ਰਿਹਾ ਹੈ।
ਹੁਣ ਤੱਕ ਕੀਤੀ ਪਹਿਚਾਣ ਵਿਚੋਂ ਪਿੰਡ ਪਿੱਥੋ ਵਾਸੀ ਅਧਿਆਪਕ ਮਨਦੀਪ ਕੌਰ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਰਫ਼ੀ ਮੁਹੰਮਦ (20) ਵਾਸੀ ਦਿਆਲਪੁਰਾ ਮਿਰਜਾ, ਵਿਨੋਦ ਕੁਮਾਰ ਮਿੱਤਲ (18) ਵਾਸੀ ਐਸ.ਬੀ.ਐਸ ਕਾਲੌਨੀ ਰਾਮਪੁਰਾ ਮੰਡੀ, ਸ਼ਿਖਾ (17) ਵਾਸੀ ਚਾਉਕੇ ਸਟ੍ਰੀਟ ਰਾਮਪੁਰਾ ਮੰਡੀ ਅਤੇ ਖੁਸ਼ਵੀਰ ਕੌਰ (20) ਵਾਸੀ ਮਹਿਰਾਜ ਬਸਤੀ ਰਾਮਪੁਰਾ ਮੰਡੀ।ਇਸੇ ਤਰਾ ਡੀ.ਏ.ਵੀ ਕਾਲਜ ਦੇ ਵਿਦਿਆਰਥੀ ਜਸਪ੍ਰੀਤ ਕੌਰ (18) ਵਾਸੀ ਨੇੜੇ ਬਸ ਸਟੈਂਡ ਰਾਮਪੁਰਾ ਮੰਡੀ ਅਤੇ ਨੈਨਸੀ (19) ਵਾਸੀ ਰਾਮਪੁਰਾ ਮੰਡੀ, ਆਈਲੈਟਸ ਕੋਚਿੰਗ ਸੈਂਟਰ ਦੇ ਵਿਦਿਆਰਥੀ ਮਨਪ੍ਰੀਤ ਕੌਰ (18) ਵਾਸੀ ਪਿੰਡ ਲਹਿਰਾ ਖਾਨਾ ਅਤੇ ਈਸ਼ਵਰ (18) ਵਾਸੀ ਭੁਚੋ ਮੰਡੀ ਸ਼ਾਮਲ ਹਨ।ਉਨਾਂ ਦੱਸਿਆ ਕਿ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖਲ ਜ਼ਖਮੀਆਂ ਦੇ ਨਾਂ ਇਸ ਪ੍ਰਕਾਰ ਹਨ ਅਮਨਪ੍ਰੀਤ ਕੌਰ (25) ਵਾਸੀ ਪਿੱਥੋ, ਰਮਨਦੀਪ ਕੌਰ (28) ਵਾਸੀ ਜੇਠੂਕੇ, ਜਗਵਿੰਦਰ ਕੌਰ (34) ਵਾਸੀ ਢਪਾਲੀ, ਅਮਿ੍ਰਤਪਾਲ ਕੌਰ (30) ਵਾਸੀ ਬਠਿੰਡਾ, ਗੁਰਪ੍ਰੀਤ ਸਿੰਘ (29) ਲਿਬੜਾ ਬੱਸ ਦਾ ਡਰਾਇਵਰ ਅਤੇ ਵਾਸੀ ਭੁੱਚੋ ਕਲਾਂ, ਹਰਪ੍ਰੀਤ ਕੌਰ (19) ਵਾਸੀ ਭੁੱਚੋ ਕਲਾਂ, ਪਿ੍ਰਯਾ ਗਰਗ (19) ਵਾਸੀ ਰਾਮਪੁਰਾ ਫੂਲ, ਤਾਨੀਆ ਬਾਂਸਲ (18) ਵਾਸੀ ਰਾਮਪੁਰਾ ਫੂਲ, ਸਤਿਆ ਰਾਣੀ (74) ਵਾਸੀ ਬਠਿੰਡਾ, ਮਨਥਨ (21) ਵਾਸੀ ਰਾਮਪੁਰਾ ਫੂਲ ਅਤੇ ਹਰਪ੍ਰੀਤ ਸਿੰਘ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਸਮ ’ਚ ਗੱਡੀਆਂ ਘੱਟ ਰਫ਼ਤਾਰ ’ਤੇ ਚਲਾਉਣ। ਸਾਰੀਆਂ ਗੱਡੀਆਂ ’ਤੇ ਰਿਫਲੈਕਟਰ ਲੱਗੇ ਹੋਣ।ਉਨਾਂ ਕਿਹਾ ਕਿ ਕੋਈ ਵੀ ਬੱਸ ਜਾਂ ਟਰੱਕ ਕਿਸੇ ਵੀ ਬਿ੍ਰਜ ਦੇ ’ਤੇ ਸਵਾਰੀਆਂ ਲੈਣ ਲਈ ਜਾਂ ਉਤਾਰਨ ਲਈ ਨਾ ਖੜੇ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply