ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਨੂੰ ਫੁਲਬਰਾਈਟ ਸਪੈਸ਼ਲਿਸਟ ਪ੍ਰੋਗਰਾਮ ਦਾ ਸਨਮਾਨ ਪ੍ਰਾਪਤ ਹੋਇਆ ਹੈ। ਇਹ ਵੱਕਾਰੀ ਪ੍ਰੋਗਰਾਮ ਯੂਨਾਈਟਡ ਸਟੇਟ-ਇੰਡੀਆ ਐਜੂਕੇਸ਼ਨਲ ਫਾਊਂਡੇਸ਼ਨ ਵੱਲੋਂ ਵਿਭਾਗ ਵੱਲੋਂ ਚੰਗੇ ਵਿਗਿਆਨੀ ਅਤੇ ਖੋਜਾਰਥੀਆਂ ਪ੍ਰਦਾਨ ਸਦਕਾ ਪ੍ਰਦਾਨ ਕੀਤਾ ਗਿਆ ਹੈ।
ਵਿਭਾਗ ਦੇ ਮੁਖੀ, ਪ੍ਰੋ. ਪ੍ਰਾਤਾਪ ਕੁਮਾਰ ਪਤੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਦੋਵਾਂ ਦੇਸ਼ਾਂ ਵੱਲੋਂ ਮਿਲ ਕੇ ਖੋਜ ਕਾਰਜ ਕੀਤੇ ਜਾਣਗੇ ਅਤੇ ਅਮਰੀਕਾ ਦੀ ਓਨਕੋਲੋਜੀ ਐਂਡ ਬਾਇਓਕੈਮਿਸਟਰੀ, ਮੋਲੀਕੁਲਰ ਐਂਡ ਸੈਲੂਲਰ ਬਾਇਓਲੋਜੀ ਦੇ ਪ੍ਰੋਫੈਸਰ ਡਾ. ਅਮ੍ਰਿਤਾ ਚੀਮਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਬਾਇਓਟੈਕਨਾਲੋਜੀ ਦੇ ਖੇਤਰ ਵਿਚ ਰਹੀਆਂ ਨਵੀਆਂ ਕਾਢਾਂ ਤੋਂ ਜਾਣੂ ਕਰਵਾਉਣਗੇ। ਪ੍ਰੋ. ਪ੍ਰਾਤਾਪ ਕੁਮਾਰ ਪਤੀ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਹੋਣਗੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media