ਚੌਂਕ ਮਹਿਤਾ, 8 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਬੀਤੇ ਸਾਲ ਕੀਤੀ ਗਈ ਨੋਟਬੰਦੀ ਨੂੰ ਅੱਜ ਪੂਰਾ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਦੇਸ਼ ਵਾਸੀਆਂ ਨੂੰ ਇਸ ਦਾ ਕੋਈ ਫਾਇਦਾ ਨੁਕਸਾਨ ਨਜ਼ਰ ਨਹੀਂ ਆਇਆ, ਉਲਟਾ ਆਮ ਆਦਮੀ ਦੀ ਜਿੰਦਗੀ ਆਰਥਿਕ ਤੇ ਸਮਾਜਿਕ ਤੌਰ ‘ਤੇ ਜ਼ਰੂਰ ਉੱਥਲ-ਪੁੱਥਲ ਹੋ ਗਈ ਹੈ।ਜਿਸ ਦੇ ਵਿਰੋਧ ‘ਚ ਅੱਜ ਇੱਥੇ ਸਥਾਨਕ ਇਲਾਕੇ ਦੇ ਕਾਂਗਰਸੀ ਆਗੂਆਂ ਨੇ ਜ਼ੋਰਦਾਰ ਮੁਜ਼ਾਹਰਾ ਕਰਦਿਆਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ।ਹਾਜ਼ਰ ਆਗੂਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਨੋਟਬੰਦੀ ਨਾਲ ਕਾਲਾ ਧੰਨ ਬਾਹਰ ਆਵੇਗਾ ਤੇ ਅੱਤਵਾਦ ਨੂੰ ਲਗਾਮ ਲੱਗੇੇਗੀ, ਪਰ ਇਸ ਦੇ ਉਲਟੇ ਅਸਰ ਦੇ ਚੱਲਦਿਆ ਜਿੱਥੇ ਘਰ ਦੀਆ ਸੁਆਣੀਆ ਤੋਂ ਲੈ ਕੇ ਵੱਡੇ ਵੱਡੇ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨੂੰ ਸੜਕਾਂ ‘ਤੇ ਲੈ ਆਂਦਾ ਤੇ ਲੋਕਾਂ ਦੇ ਵਪਾਰਾਂ ਨੂੰ ਬੁਰੀ ਤਰ੍ਹਾਂ ਖਤਮ ਕਰ ਦਿੱਤਾ, ਉੱਥੇ ਹੀ ਸੈਕੜੇਂ ਲੋਕਾਂ ਨੂੰ ਲਾਈਨਾਂ ‘ਚ ਲੱਗ ਕੇ ਆਪਣੀ ਜਾਨ ਤੋਂ ਹੱਥ ਧੋਣਾ ਪਿਆ।ਇਸ ਮੌਕੇ ਕਾਂਗਰਸ ਕਮੇਟੀ ਦੇ ਸਕੱਤਰ (ਦਿਹਾਤੀ) ਹਰਜਿੰਦਰ ਜੱਜ ਤੇ ਸੁਖਦੇਵ ਸਿੰਘ ਸੁੱਖ ਰੰਧਾਵਾ, ਜਿਲ੍ਹਾ ਮੀਤ ਪ੍ਰਧਾਨ ਬੀਬੀ ਲਖਵਿੰਦਰ ਕੌਰ ਕੁਹਾਟਵਿੰਡ, ਪ੍ਰਧਾਨ ਅਜੀਤ ਸਿੰਘ, ਰਣਜੀਤ ਸਿੰਘ ਗੱਖਾ, ਇੰਦਰਜੀਤ ਸਿੰਘ ਕਾਕੂ, ਬਲਵਿੰਦਰ ਸਿੰਘ ਸ਼ਾਹ, ਜਗਜੀਤ ਸਿੰਘ, ਪਿ੍ਰੰ. ਅਮਰਪਾਲ ਸਿੰਘ, ਪਿੰਕੀ ਜੈਨ, ਮੈਂਬਰ ਤੀਰਥ ਸਿੰਘ, ਸੁਰਿੰਦਰ ਸਿੰਘ ਸੋਹਲ, ਅਸ਼ੋਕ ਕੁਮਾਰ ਕਾਲਾ, ਪ੍ਰਧਾਨ ਕੁਲਬੀਰ ਸਿੰਘ ਕਾਲਾ, ਹਰਜਿੰਦਰ ਸਿੰਘ ਕੁਹਾਟਵਿੰਡ, ਸਤਨਾਮ ਸਿੰਘ ਸੱਤਾ, ਸੋਨੂੰ ਲਾਲਾ ਆਦਿ ਹਾਜ਼ਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media