Saturday, August 15, 2026

ਸਕੂਲ ਦੇ ਵਿਦਿਆਰਥੀਆਂ ਨੂੰ ਕਰਵਾਈ ਇਤਿਹਾਸਕ ਥਾਵਾਂ ਦੀ ਯਾਤਰਾ

ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਸਕੂਲ ਦੇ ਪਿ੍ਰੰਸੀਪਲ ਡਾ. ਰਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਿਦਿਆਰਥੀ ਨੂੰ ਇਤਿਹਾਸਕ ਥਾਵਾਂ ’ਤੇ ਲਿਜਾਇਆ ਗਿਆ।ਅੱਠਵੀ ਜਮਾਤ ਤੋਂ ਲੈ ਕੇ 12 ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾ ਗਿਆਨ ਵਧਾਉਣ ਲਈ ਉਹਨਾਂ ਨੂੰ ਇਤਿਹਾਸਕ, ਸਮਾਜਿਕ ਤੇ ਧਾਰਮਿਕ ਮਹੱਤਤਾ ਵਾਲੀਆਂ ਇਤਿਹਾਸਕ ਥਾਵਾਂ ’ਤੇ ਲਿਜਾਇਆ ਗਿਆ।ਸਕੂਲ ਵੱਲੋਂ ਵਿਦਿਆਰਥੀਆਂ ਨੂੰ ਰਾਜਸਥਾਨ ਦੀਆਂ ਇਤਿਹਾਸਕ ਮਹੱਤਤਾਵਾਂ ਵਾਲੀਆਂ ਜਗਾ ਜਿਵੇਂ ਜੈਗੜ ਦਾ ਕਿਲਾ, ਜਲ ਮਹਿਲ, ਬਿਰਲਾ ਮੰਦਰ, ਚਿੜਿਆ ਘਰ, ਹਵਾ ਮਹਿਲ, ਜੰਤਰ-ਮੰਤਰ, ਸਾਲਾਸਰ ਅਤੇ ਅਤੇ ਆਗਰਾ ਇਲਾਕੇ ਵਿੱਚ ਫ਼ਤਹਿਪੁਰ ਸੀਕਰੀ, ਤਾਜ ਮਹੱਲ, ਗੁਰਦੂਆਰਾ ਸਾਹਿਬ ਤਾਲ ਸਾਹਿਬ ਅਤੇ ਲਾਲ ਕਿਲਾ ਆਗਰਾ ਦਿਖਾਏ ਗਏ।ਵਿਦਿਆਰਥੀਆਂ ਦੀ ਆਮ ਜਾਣਕਾਰੀ ਵਿੱਚ ਵਾਧਾ ਕਰਨ ਲਈ ਕਰਵਾਏ ਗਏ ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਇਹਨਾਂ ਥਾਵਾਂ ਦੀ ਇਤਿਹਾਸਕ ਮਹੱਤਤਾ ਦੇ ਨਾਲ ਨਾਲ ਭੂਗੋਲਿਕ ਜਾਣਕਾਰੀ ਵੀ ਮਹੱਇਆ ਕਰਵਾਈ ਗਈ।ਸਕੂਲ ਦੇ ਪਿ੍ਰਸੀਪਲ ਡਾ. ਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਾਲ ਵਿੱਚ ਕਈ ਟੂਰਾਂ ਦੇ ਨਾਲ ਨਾਲ ਜੋ ਵਿਦਿਆਰਥੀ 6 ਵੀਂ ਤੋਂ 12 ਤੱਕ ਪਹਿਲਾ, ਦੂਜਾ, ਤੀਜਾ ਦਰਜਾ ਹਾਸਲ ਕਰਦੇ ਹਨ ਉਹਨਾਂ ਦਾ ਮੁਫ਼ਤ ਟੂਰ ਵੀ ਲਿਜਾਇਆ ਜਾਂਦਾ ਹੈ।ਇਸ ਮੌਕੇ ਅਧਿਆਪਕ ਅਮਨਦੀਪ ਸਿੰਘ, ਜਸਦੇਵ ਸਿੰਘ, ਕਮਲ ਮਹਿਤਾ, ਪਵਨਪ੍ਰੀਤ ਕੌਰ ਢਿੱਲੋਂ, ਰਾਹੁਲ ਮਹਿਤਾ ਆਦਿ ਵੀ ਸ਼ਾਮਲ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply