Saturday, May 30, 2026

‘ਦਿਲ ਦੇ ਰੋਗ ਅਤੇ ਬਚਾਓ’ ਸੰਬੰਧੀ ਸੈਮੀਨਾਰ ਕਰਵਾਇਆ

PPN0911201706ਅੰਮਿ੍ਤਸਰ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਮੈਡੀਕਲ ਐਸੋਸੀਏਸ਼ਨ ਭਿੱਖੀਵਿੰਡ ਵਲੋਂ ਸਥਾਨਕ ਕਵੀਨਜ਼ ਰੋਡ ਵਿਖੇ ‘ਦਿਲ ਦੇ ਰੋਗ ਅਤੇ ਬਚਾਓ’ ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਡਾਕਟਰਾਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਦਿਲ ਦੇ ਮਾਹਿਰ ਡਾ. ਮੰਨਨ ਆਨੰਦ ਸ਼ਾਮਿਲ ਹੋਏ। ਡਾ. ਆਨੰਦ ਨੇ ਇਸ ਮੌਕੇ ਆਏ ਡਾਕਟਰਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਬਚਾਓ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਰੋਨਰੀ ਹਾਰਟ ਡਿਸੀਜ਼ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ ਇਸ ਦਾ ਸਮਾਂ ਰਹਿੰਦੇ ਹੋਏ ਇਲਾਜ ਕਰਵਾ ਲਿਆ ਜਾਵੇ ਤਾਂ ਦਿਲ ਦੇ ਦੌਰੇ ਵਰਗੇ ਖਤਰੇ ਤੋਂ ਬਚਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਕੋਰੋਨਰੀ ਧਮਨੀ ਰੋਗ ਯਾਨੀ ਸੀ. ਏ. ਡੀ. ਇਕ ਤਰਾਂ ਦਾ ਦਿਲ ਦਾ ਰੋਗ ਹੈ ਜਿਸ ਵਿਚ ਸਾਡੇ ਦਿਲ ਦੀਆਂ ਧਮਨੀਆਂ ਦੇ ਅੰਦਰ ਪਲੇਕ ਨਾਮ ਦੇ ਇਕ ਮੋਮ ਵਰਗੇ ਪਦਾਰਥ ਨਾ ਨਿਰਮਾਣ ਹੋਣ ਲੱਗਦਾ ਹੈ ਜਿਸ ਨਾਲ ਸਾਡੀਆਂ ਧਮਨੀਆਂ ਸੁਕੜ ਜ਼ਾਂਦੀਆਂ ਹਨ ਅਤੇ ਸਾਡੇ ਦਿਲ ਤਕ ਆਕਸੀਜਨ ਯੁਕਤ ਖੂਨ ਦਾ ਪ੍ਰਵਾਹ ਘਟ ਜਾਂਦਾ ਹੈ।ਉਨਾਂ ਕਿਹਾ ਕਿ ਸਿਰਗਟਨੌਸੀ, ਬਿਮਾਰੀ ਦਾ ਪਰਿਵਾਰਿਕ ਇਤਿਹਾਸ, ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ ਦਾ ਵੱਧਣਾ, ਸੁਸਤ ਜੀਵਨ ਸ਼ੈਲੀ, ਕਸਰਤ, ਸੈਰ ਦੀ ਕਮੀ, ਮਾਨਸਿਕ ਦਬਾਅ, ਖੂਨ ਵਿਚ ਲਿਪਡ ਦੀ ਮਾਤਰਾ ਦੇ ਵੱਧਣ ਨਾਲ ਸੀ. ਏ. ਡੀ. ਦਾ ਵਿਕਾਸ ਹੁੰਦਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਮੇਜ਼ ਸਿੰਘ, ਡਾ. ਨਿਤਿਨ ਚੋਪੜਾ ਅਤੇ ਡਾ. ਕਰਨੈਲ ਸਿੰਘ ਨੇ ਡਾ. ਮੰਨਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਹਾਤੀ ਖੇਤਰਾਂ ਵਿਚ ਜਿਥੇ ਲੋਕਾਂ ਨੂੰ ਸੇਹਤ ਸਹੂਲਤਾਂ ਨਹੀਂ ਮਿਲ ਪਾਉਦੀਆਂ, `ਚ ਲੋਕਾਂ ਦੀ ਸੇਵਾ ਕਰ ਰਹੇ ਡਾਕਟਰਾਂ ਲਈ ਇਹੋ ਜਿਹੇ ਗਿਆਨ ਵਧਾੳੂ ਸੈਮੀਨਾਰ ਬਹੁਤ ਸਹਾਈ ਹੰੁਦੇ ਹਨ ਅਤੇ ਉਨਾਂ ਨੂੰ ਕੋਈ ਨਵੀਂ ਗੱਲ ਮਾਹਿਰ ਡਾਕਟਰਾਂ ਤੋਂ ਸਿੱਖਣ ਨੂੰ ਮਿਲਦੀ ਹੈ।ਇਸ ਮੌਕੇ ਡਾ. ਨੀਰਜ ਧਵਨ, ਡਾ. ਅਮਰਜੀਤ ਸਿੰਘ, ਡਾ. ਮੁਖਵਿੰਦਰ ਸਿੰਘ, ਡਾ. ਪਲਵਿੰਦਰ ਸਿੰਘ, ਮੈਨੇਜਰ ਹੇਮੰਤ ਸ਼ਰਮਾ, ਡਾ. ਪਰਮਿੰਦਰ ਸਿੰਘ, ਡਾ. ਸੁਖਪਾਲ ਸਿੰਘ, ਸੁਖਜੀਤ ਸਿੰਘ, ਡਾ. ਹਰਭਜਨ ਸਿੰਘ, ਡਾ. ਹਰਪਾਲ ਸਿੰਘ, ਡਾ. ਚੰਦਨ ਚੋਪੜਾ, ਡਾ. ਸਾਹਿਲ ਚੋਪੜਾ, ਵਿਕਾਸ ਕੁਮਾਰ, ਰਾਹੁਲ ਕੁਮਾਰ, ਐਸ. ਸੋਨੂੰ ਆਦਿ ਹਾਜ਼ਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply