ਜੰਡਿਆਲਾ ਗੁਰੂ (ਹਰਿੰਦਰਪਾਲ ਸਿੰਘ):-ਐਸ.ਆਈ.ਪੀ.(ਸਿਪ) ਅਬੈਕਸ ਅਕੈਡਮੀ ਇੰਡਿਆ ਪ੍ਰਾਈਵੇਟ ਲਿਮਿਟਡ ਵਲੋਂ ਚੰਡੀਗੜ ਸਥਿਤ ਵਿੱਖੇ 5ਵੇਂ ਖੇਤਰੀ ਅਬੈਕਸ, ਮੇਂਟਲ ਜਿਮ ਅਤੇ ਮਾਨਸਿਕ ਅੰਕਗਣਿਤੀਏ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਚੰਡੀਗੜ, ਮੋਹਾਲੀ, ਪੰਜਾਬ , ਹਿਮਾਚਲ ਅਤੇ ਹਰਿਆਣਾ ਤੋਂ 6 ਵਲੋਂ 12 ਸਾਲ ਦੇ 700 ਬੱਚਿਆਂ ਨੇ ਹਿੱਸਾ ਲਿਆ।ਜਿਸ ਵਿੱਚ ਸਿਪ ਜੀਨੀਅਸ ਅਕੈਡਮੀ ਜੰਡਿਆਲਾ ਗੁਰੂ ਵਿੱਚ ਅਬੈਕਸ ਦੀ ਸਿਖਿਆ ਲੈ ਰਹੇ ਵੱਖ ਵੱਖ ਸਕੂਲਾਂ ਜਿੰਨਾ ਵਿੱਚ ਸੇਂਟ ਫਰਾਂਸਿਸ,ਡੀ.ਪੀ.ਐਸ,ਰਿਆਨ,ਬੀ.ਡੀ.ਐਸ,ਮਨੋਹਰ ਵਾਟਿਕਾ,ਪਂਜਾਬ ਅਕੈਡਮੀ ਤਰਨ ਤਾਰਨ, ਦੇ 28ਬੱਚਿਆਂ ਨੇ ਹਿੱਸਾ ਲਿਆ।ਜਿੰਨਾ ਵਿੱਚੋਂ 13ਬੱਚਿਆਂ ਨੇ ਵੱਖ ਵੱਖ ਲੈਵਲਾਂ ਵਿੱਚ ਟਰਾਫੀਆਂ ਹਾਸਲ ਕੀਤੀਆਂ।ਇਸ ਪ੍ਰਤੀਯੋਗਤਾ ਵਿੱਚ ਦੋ ਰਾਉਂਡ ਆਯੋਜਿਤ ਕੀਤੇ ਗਏ ਜਿਨਾਂ ਵਿੱਚ ਪ੍ਰਤੀਯੋਗੀਆਂ ਨੂੰ 260 ਸਵਾਲਾਂ ਨੂੰ ਕੇਵਲ 11 ਮਿੰਟਾਂ ਵਿੱਚ ਹੱਲ ਕਰਣ ਲਈ ਕਿਹਾ ਗਿਆ ਜਿਸ ਨੂੰ ਵੇਖਣਾ ਬਹੁਤ ਹੀ ਰੋਮਾਂਚਕ ਸੀ ।ਜੰਡਿਆਲਾ ਸੈਂਟਰ ਹੈਡ ਮੈਡਮ ਸਤਵੀਰ ਕੌਰ ਸਿੱਧੂ ਨੇ ਦੱਸਿਆ ਕਿ ਤਕਨੀਕੀ ਸਾਡੇ ਜੀਵਨ ਵਿੱਚ ਨਵੀਨਤਾ ਦਾ ਪ੍ਰਮੁੱਖ ਹਿੱਸਾ ਬਣਦੀ ਜਾ ਰਹੀ ਹੈ, ਪਰ ਕੇਵਲ ਚੰਗੀ ਤਰਾਂ ਨਾਲ ਵਿਕਸਿਤ ਮਾਨਸਿਕ ਸਮਰੱਥਾ ਵਾਲੇ ਬੱਚੇ ਹੀ ਪਰਿਵਰਤਨਾਂ ਨੂੰ ਤੇਜੀ ਨਾਲ ਅਪਣਾ ਸੱਕਦੇ ਹਨ । ਜੇਕਰ ਅਸੀ ਹਰ ਇੱਕ ਬੱਚੇ ਨੂੰ ਬਿਹਤਰ ਸਿਖਿਆ ਗਿਆਨ ਪ੍ਰਦਾਨ ਕਰੀਏ ਤਾਂ ਅਸੀ ਉਨਾਂ ਨੂੰ ਕਿਸੇ ਵਿਅਕਤੀਗਤ ਕਾਰਜ ਨੂੰ ਦੂਸਰਿਆਂ ਨਾਲੋਂ ਬਿਹਤਰ ਢੰਗ ਨਾਲ ਕਰਣ ਵਿੱਚ ਸਮਰੱਥਾਵਾਨ ਬਣਾ ਕੇ ਇੱਕ ਸਕਾਰਾਤਮਕ ਤਬਦੀਲੀ ਲਿਆ ਸੱਕਦੇ ਹਾਂ ।ਇਹੀ ਵਜਾ੍ਹ ਹੈ ਕਿ ਜੰਡਿਆਲਾ ਗੁਰੂ ਸੈਂਟਰ ਚ’ ਪੜਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਆਪਣੇ ਆਪਣੇ ਲੈਵਲਾਂ ਵਿੱਚ ਮੈਡਲ ਅਤੇ ਟਰਾਫੀਆਂ ਹਾਸਲ ਕਰ ਕਿ ਰਾਜ ਅਤੇ ਸਹਿਰ ਦਾ ਨਾਮ ਰੌਸਨ ਕੀਤਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media