ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਸਿਡਾਨਾ ਇੰਸਟੀਚਿਉਟ ਵਿਖੇ ਕੈਨੇਡਾ ਵਿਚ ਉਚ ਸਿੱਖਿਆ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ +1 ਅਤੇ +2 ਦੇ ਵਿਦਿਆਰਥੀਆਂ ਨੂੰ ਕੈਨੇਡੀਅਨ ਹੁਰੇਨ ਅਤੇ ਵੈਸਟਰਨ ਯੁਨੀਵਰਸਿਟੀ ਦੇ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਅਤੇ ਅਡਵਾਇਜਰ ਨੇ ਕੈਨੇਡਾ ਵਿੱਚ ਉੱਚ ਸਿਖਿਆ, ਮਾਸਟਰ ਅਤੇ ਬੈਚਲਰ ਡਿਗਰੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਉਹਨਾਂ ਦੱਸਿਆ ਕਿ ਕਨੈਡਾ ਯੁਨੀਵਰਸਿਟੀ ਐਪਲੀਕੈਸ਼ਨ ਸੈਂਟਰ ਪਿਛਲੇ 25 ਸਾਲ ਤੋ ਵਿਦਿਆਰਥੀਆ ਦੇ ਕੈਨੇਡਾ ਵਿੱਚ ਦਾਖਿਲੇ ਸਬੰਧੀ ਮੱਦਦ ਕਰ ਰਿਹਾ ਹੈ।ਇਹ ਸੈਂਟਰ ਹੁਣ ਤੱਕ ਤਕਰੀਬਨ 2500 ਵਿਦਿਆਰਥੀਆ ਨੂੰ ਕੈਨੇਡਾ ਵਿੱਚ ਸਿਖਿਆ ਦਿਵਾ ਕੇ ਉਹਨਾਂ ਦਾ ਸ਼ਾਨਦਾਰ ਭੱਵਿਖ ਬਣਾ ਚੁੱਕਾ ਹੈ।
ਇਸ ਸੈਮੀਨਾਰ ਦੌਰਾਨ ਕੈਨੇਡਾ ਵਿੱਚ ਸਟੱਡੀ ਅਤੇ ਕੋਰਸਾਂ ਦੇ ਦਾਖਿਲੇ ਨਾਲ ਸਬੰਧਤ ਸੰਭਾਵਿਤ ਮੁਸ਼ਕਿਲਾਂ ਅਤੇ ਉਨਾਂ ਦੇ ਹੱਲ ਬਾਰੇ ਦੱਸਿਆ ਗਿਆ।ਸਿਡਾਨਾ ਇੰਸਟੀਚਿਉਟ ਦੇ ਮੈਨੇਜਿੰਗ ਡਾਇਰੈਕਟਰ ਡਾ. ਜੀਵਨ ਜਯੋਤੀ ਸਿਡਾਨਾ ਨੇ ਕੈਨੇਡੀਅਨ ਯੂਨੀਵਰਸਿਟੀ ਦੇ ਨੁਮਾੰਿਦਆਂ ਨੂੰ ਸਨਮਾਨਿਤ ਕੀਤਾ।ਉਨਾਂ ਕਿਹਾ ਕਿ ਅੱਜ ਦਾ ਇਹ ਉਪਰਾਲਾਂ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੂੰ ਨਕਲੀ ਟਰੈਵਲ ਏਜੰਟਾਂ ਦੀ ਲੁੱਟ ਤੋ ਬਚਾਉਣ ਲਈ ਕੀਤਾ ਗਿਆ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media