ਬਠਿੰਡਾ, 10 ਨਵੰਬਰ (ਪੰਜਾਬ ਪੋਸਟ ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਬੀਤੇ ਕੱਲ ਬਠਿੰਡਾ ਬਰਨਾਲਾ ਹਾਈਵੇ ਉੱਪਰ ਭਾਰੀ ਧੁੰਦ ਅਤੇ ਧੂੰਏਂ ਕਾਰਨ ਟਿੱਪਰ ਵਲੋਂ ਸੜਕ ਕਿਨਾਰੇ ਖੜੇ ਵਿਦਿਆਰਥੀਆਂ ਨੂੰ ਕੁਚਲਣ ਕਾਰਨ ਮੌਤ ਦੇ ਮੂੰਹ ਵਿੱਚ ਗਏ 10 ਵਿਦਿਆਰਥੀਆਂ ਦੀ ਆਤਮਿਕ ਸ਼ਾਤੀ ਲਈ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਬਾਬਾ ਹਜੂਰਾ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤ ਦੁਆਰਾ ਚੌਪਈ ਸਾਹਿਬ ਦੇ ਪਾਠ ਕਰਕੇ ਅਰਦਾਸ ਕੀਤੀ ਗਈ।ਇਸ ਮੌਕੇ ਬਾਬਾ ਹਜੂਰਾ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਅਤੇ ਅਫ਼ਸੋਸਨਾਕ ਘਟਨਾ ਹੈ। ਜਿਸ ਨੇ ਪੂਰੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤੇ ਹੈ।ਇਸ ਦਾ ਜਿੰਮੇਂਵਾਰ ਕੋਈ ਵੀ ਹੋਵੇ, ਪਰ ਸਰਕਾਰਾਂ ਅਤੇ ਪ੍ਰਸਾਸ਼ਨ ਦੁਆਰਾ ਸਮਾਂ ਰਹਿੰਦੇ ਜਰੂਰੀ ਕਦਮ ਚੁੱਕਣ ਨਾਲ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।ਉਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਨਾਂ ਵਿਛੜੀਆਂ ਰੂਹਾਂ ਦੀ ਸ਼ਾਤੀ ਲਈ ਅਰਦਾਸਾਂ ਕੀਤੀਆਂ ਜਾਣ। ਦੱਸਣਯੋਗ ਹੈ ਕਿ ਬਾਬਾ ਹਜੂਰਾ ਸਿੰਘ ਖਿਆਲੀ ਵਾਲੇ ਗੁਰਦੁਆਰਾ ਮਾਡਲ ਟਾਊਨ ਵਿਖੇ ਪਿਛਲੇ ਇਕ ਸਾਲ ਤੋਂ ਨਿਰਸਵਾਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬਾਣੀ ਦੀ ਸੰਥਿਆ ਕਰਵਾ ਰਹੇ ਹਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media