Monday, October 12, 2026

ਕੈਂਸਰ ਤੇ ਡਰੱਗ ਦੀ ਰੋਕਥਾਮ `ਤੇ ਖਰਚੇ ਜਾਣਗੇ 174 ਕਰੋੜ -ਸਿਹਤ ਮੰਤਰੀ

PPN1011201705ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਰਾਜ ਬਾਲ  ਰੱਖਿਆ  ਕਮਿਸ਼ਨ ਵੱਲੋਂ ਗੌਰਮਿੰਟ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿਖੇ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਇਕ ਸੈਮੀਨਾਰ ਆਯੋਜਨ ਕੀਤਾ ਗਿਆ।ਇਹ ਸੈਮੀਨਾਰ ਸਿਖਿਆ ਵਿਭਾਗ, ਪੁਲਿਸ, ਸਿਹਤ, ਪੰਚਾਇਤ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ  ਕਰਦਿਆਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿਛਲੇ 10 ਸਾਲਾਂ ਦਾ ਇਤਿਹਾਸ ਜੇਕਰ ਅਸੀਂ ਵੇਖਿਏ ਤਾਂ ਉਹ ਪੰਜਾਬ ਲਈ ਬਹੁਤ ਮਾੜਾ ਸੀ। ਸਾਡੀ ਸਰਕਾਰ ਨੇ ਰਾਜ ਭਾਗ ਸੰਭਾਲਦਿਆਂ ਹੀ ਨਸ਼ਿਆਂ ਦੇ ਵਿਰੁੱਧ ਸਪੈਸ਼ਲ ਟਾਸਕ ਫੋਰਸ ਦਾ ਗਠਨ ਕਰਕੇ ਇਸ ਦੀ ਰੋਕਥਾਮ ਕੀਤੀ ਹੈ ਅਤੇ ਇਸ ਸਪਲਾਈ ਲਾਈਨ ਨੂੰ ਤੋੜਿਆ ਹੈ।ਉਨਾਂ ਕਿਹਾ ਕਿ ਸਾਡਾ ਸਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰੀਏ।ਉਨਾਂ ਕਿਹਾ ਕਿ ਅੱਜ ਦੇ ਬੱਚਿਆਂ ਵਿੱਚ ਨਸ਼ਿਆਂ  ਦੀ ਪਰਵਿਰਤੀ ਪਾਈ ਜਾ ਰਹੀ ਹੈ ਇਸ ਨੂੰ ਰੋਕਣ ਲਈ ਮਾਤਾ-ਪਿਤਾ ਨੂੰ ਜਾਗਰੂਕ ਹੋਣਾ ਪਵੇਗਾ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਾ ਖਾਣ ਵਾਲਿਆਂ ਬੱਚਿਆਂ ’ਤੇ ਹੀ ਐਨ.ਡੀ.ਪੀ.ਐਸ ਐਕਟ ਲਗਾ ਕੇ ਜੇਲਾਂ ਵਿੱਚ ਬੰਦ ਕੀਤਾ ਹੈ ਜੋ ਕਿ ਬੱਚਿਆਂ ਲਈ ਬਹੁਤ ਘਾਤਕ ਸਿੱਧ ਹੋਇਆ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨਸ਼ਾ ਵੇਚਣ ਵਾਲੇ ਅਤੇ ਖਾਣ ਵਾਲੇ ਵਿੱਚ ਅੰਤਰ ਕਰੀਏ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਜੇਲਾਂ ਵਿੱਚ ਬੰਦ ਕਰੀਏ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਕੈਂਸਰ ਅਤੇ ਨਸ਼ਿਆਂ ਦੀ ਰੋਕਥਾਮ ਲਈ 174 ਕਰੋੜ ਰੁਪਏ ਖਰਚ ਕਰ ਰਹੀ ਹੈ ਜਿਸ ਤਹਿਤ 57 ਨਵੇਂ ਨਸ਼ਾ ਛੁਡਾਓ ਕੇਂਦਰ ਪੀ.ਜੀ.ਆਈ ਮਾਡਲ ਤਹਿਤ ਖੋਲ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਜੁਵੇਨਾਇਲ ਐਕਟ ਅਧੀਨ ਦੇ ਸੈਕਸ਼ਨ 77 ਅਧੀਨ ਪਰਚਾ ਦਰਜ ਕੀਤਾ ਹੈ।ਉਨਾਂ ਕਿਹਾ ਕਿ ਇਸ ਸੈਕਸ਼ਨ ਅਧੀਨ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਨੂੰ ਨਸ਼ਾ ਆਦਿ ਤੱਕ ਦਿੰਦਾ ਹੈ ਤਾਂ ਉਸ ਨੂੰ ਅਜਿਹਾ ਕਰਨ ਤੇ 7 ਸਾਲ ਤੱਕ ਦੀ ਸਜਾ ਅਤੇ 1 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।ਇਸ ਸਮਾਗਮ `ਚ ਬੋਲਦਿਆਂ ਸ੍ਰੀਮਤੀ ਸ਼ਰੂਤੀ ਕੱਕੜ, ਚੇਅਰਪਰਸਨ ਕੌਮੀ ਕਮਿਸ਼ਨ ਬਾਲ ਸੁਰੱਖਿਆ ਨਵੀਂ ਦਿੱਲੀ ਨੇ ਕਿਹਾ ਕਿ ਸਾਨੂੰ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਬੱਚਿਆਂ ਦੇ ਪ੍ਰਤੀ ਜੁਰਮ ਵੱਧਦਾ ਜਾ ਰਿਹਾ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।ਉਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆ ਲਈ ਸੁਰੱਖਿਆ ਦਾ ਵਾਤਾਵਰਣ ਪੈਦਾ ਕਰਨ ਤਾਂ ਜੋ ਉਹ ਆਪਣਾ ਵਿਕਾਸ ਕਰ ਸਕਣ।ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਸੈਮੀਨਾਰਵਿੱਚ ਡਾ: ਰਾਜੇਸ਼ ਕੁਮਾਰ, ਕਾਰਜਕਾਰੀ ਡਾਇਰੈਕਟਰ ਐਸ.ਪੀ.ਵਾਈ.ਐਮ ਨਵੀਂ ਦਿੱਲੀ, ਡਾ: ਪੀ.ਡੀ ਗਰਗ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ, ਸੁਕੇਸ਼ ਕਾਲੀਆ, ਚੇਅਰਪਰਸਨ ਰਾਜ ਕਮਿਸ਼ਨ ਬਾਲ ਸੁਰੱਖਿਆ ਵਿਭਾਗ, ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਡਾ: ਤੇਜਬੀਰ ਸਿੰਘ ਪਿ੍ਰੰਸੀਪਲ ਮੈਡੀਕਲ ਕਾਲਜ, ਡਾ: ਰਾਜਵਿੰਦਰ ਸਿੰਘ ਗਿੱਲ, ਜੁਗਲ ਕਿਸ਼ੋਰ ਸ਼ਰਮਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼ਹਿਰੀ, ਵੱਖ-ਵੱਖ ਜਿਲਿਆਂ ਦੇ ਪੁਲਿਸ ਅਧਿਕਾਰੀ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply