ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਵਿਖੇ ਇੱਕ ਬਹੁਤ ਹੀ ਦਿਲਚਸਪ ਅਤੇ ਮੰਨੋਰੰਜਕ
ਪ੍ਰੋਗਰਾਮ ‘ਸਕੂਐਡਰਾ’ ਦਾ ਪ੍ਰਬੰਧਨ ਅਤੇ ਆਯੋਜਨ ਬੀ.ਬੀ.ਏ ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ ਅਤੇ ਜਿਸ ਨੂੰ ਬਿਗ ਬਾਜ਼ਾਰ ਵਲੋਂ ਸਪਾਂਸਰ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਫੈਸ਼ਨ ਫੀਵਰ, ਟੇਲੈਂਟ ਗ੍ਰਾਫ ਤੋਂ ਇਲਾਵਾ ਮੈਂਟਲ ਐਂਡ ਫਿਜ਼ੀਕਲ ਫਾਈਟ ਆਦਿ 3 ਗੇੜਾਂ ਵਿਚ ਵਿਦਿਆਰਥੀਆਂ ਗਰੁੱਪਾਂ ਦੇ ਮੁਕਾਬਲੇ ਕਰਵਾਏ ਗਏ। ਇੰਨਾਂ ਮੁਕਾਬਲਿਆਂ ਵਿਚ 2 ਜਾਂ 3 ਮੈਂਬਰਾਂ ਵਾਲੇ ਵਿਦਿਆਰਥੀ ਗਰੁਪਾਂ ਦੀਆਂ ਕੁੱਲ 25 ਟੀਮਾਂ ਨੇ ਭਾਗ ਲਿਆ।ਫੈਸ਼ਨ ਫੀਵਰ ਦੇ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਰਸਮੀ ਅਤੇ ਗੈਰ ਰਸਮੀ ਪਹਿਰਾਵੇ ਵਿਚ ਮਾਡਲਿੰਗ (ਰੈਂਪ ਵਾਕ) ਕੀਤੀ। ਟੇਲੈਂਟ ਗ੍ਰਾਫ ਦੇ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਦੋ ਮਿੰਟਾਂ ਲਈ ਆਪਣੀ ਪ੍ਰਤਿਭਾ ਦਾ ਸਾਝਾਂ ਪ੍ਰਦਰਸ਼ਨ ਕੀਤਾ, ਜੋ ਕਿ ਉਸ ਦੇ ਪਹਿਰਾਵੇ ਨਾਲ ਮੇਲ ਹੋਣਾ ਜ਼ਰੂਰੀ ਸੀ।ਤੀਸਰੇ ਗੇੜ ਵਿੱਚ ਵਿਦਿਆਰਥੀਆਂ ਨੂੰ ਮੌਕੇ ’ਤੇ ਹੀ ਦਿਲਚਸਪ ਤੇ ਮਨੋਰੰਜਨ ਭਰਪੂਰ ਕਾਰਜ ਕਰਨ ਲਈ ਕਿਹਾ ਗਿਆ ਜਿਸ ਨੂੰ ਵਿਦਿਆਰਥੀ ਗਰੁਪਾਂ ਨੇ ਘੱਟ ਤੋਂ ਘੱਟ ਸਮੇਂ ਵਿਚ ਪੂਰਾ ਕਰਨਾ ਸੀ। ਇਹਨਾਂ ਗੇੜਾਂ ਦੇ ਆਖਰੀ ਨਤੀਜੇ ਅਨੁਸਾਰ ਟੀਮ ਨੰਬਰ-18 ਨੂੰ ਜੇਤੂ ਕਰਾਰ ਦਿਤਾ ਗਿਆ ਅਤੇ ਇਸ ਟੀਮ ਦੇ ਗੁਰਬਖਸ਼ੀਸ ਬਰਾੜ ਅਤੇ ਗੌਰਵ ਗਰਗ (ਬੀ.ਕਾਮ) ਨੂੰ ‘ਸਕੂਐਡਰਾ ਚੈਪੀਅਨਜ਼- 2017’ ਦੀ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਜਦੋਂ ਕਿ ‘ਸਕੂਐਡਰਾ ਬੈਸਟ ਪ੍ਰਫਾਰਮੈਂਸ’ ਲਈ ਇਨਾਮ ਵਜੋਂ ਟਰਾਫ਼ੀ ਬੀ.ਬੀ.ਏ ਪਹਿਲਾ ਸਾਲ ਦੇ ਵਿਦਿਆਰਥੀਆਂ ਹਿਮਾਂਸ਼ੂ ਅਤੇ ਸੁਨੀਲ ਨੂੰ ਦਿੱਤੀ ਗਈ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬੀ.ਬੀ.ਏ. ਵਿਭਾਗ ਦੇ ਵਿਦਿਆਰਥੀਆਂ ਨੂੰ ਇਸ ਖੂਬਸੂਰਤ ਅਤੇ ਦਿਲਚਸਪ ਪੋ੍ਰਗਰਾਮ ਦਾ ਸਫ਼ਲ ਆਯੋਜਨ ਕਰਨ ਲਈ ਵਧਾਈ ਦਿੱਤੀ।ਬੀ.ਬੀ.ਏ. ਵਿਭਾਗ ਦੇ ਮੁਖੀ ਅਤੇ ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥੀਆਂ ਦੀ ਭਰਪੂਰ ਹੌਸਲਾ ਅਫ਼ਜਾਈ ਕੀਤੀ ਅਤੇ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media