Thursday, March 12, 2026

ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਵਿਚ ਜਲ ਸੰਗ੍ਰਹਿਣ ਦਾ ਪੱਧਰ 2% ਘਟਿਆ

ਨਵੀਂ ਦਿੱਲੀ, 12 ਨਵੰਬਰ (ਪੰਜਾਬ ਪੋਸਟ ਬਿਊਰੋ)  9 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਦੇਸ਼ ਦੇ 91 ਪ੍ਰਮੁੱਖ ਜਲ ਭੰਡਾਰਾਂ ਵਿੱਚ 105.984 ਬੀ.ਸੀ.ਐਮ Ranjit Sagar Dam(ਅਰਬ ਘਣ ਮੀਟਰ) ਜਲ ਸੰਗ੍ਰਹਿਣ ਨਾਪਿਆ ਗਿਆ, ਜੋ ਕਿ ਇਸ ਭੰਡਾਰ ਦੀ ਕੁੱਲ ਸੰਗ੍ਰਹਿਣ ਸਮਰੱਥਾ ਦਾ 67% ਹੈ।2 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦਰਮਿਆਨ ਇਹ 69% ਸੀ।9 ਨਵੰਬਰ ਦਾ ਜਲ ਸੰਗ੍ਰਹਿਣ ਪੱਧਰ ਪਿਛਲੇ ਸਾਲ ਦੀ ਇਸ ਮਿਆਦ ਦੇ ਕੁੱਲ ਸੰਗ੍ਰਹਿਣ ਦਾ 96% ਅਤੇ ਪਿਛਲੇ 10 ਵਰ੍ਹਿਆਂ ਦੇ ਔਸਤ ਜਲ ਸੰਗ੍ਰਹਿਣ ਦਾ 96% ਰਿਹਾ।
ਇਨ੍ਹਾਂ 91 ਜਲ ਭੰਡਾਰਾਂ ਦੀ ਕੁੱਲ ਸੰਗ੍ਰਹਿਣ ਸਮਰੱਥਾ 157.799 ਬੀ.ਸੀ.ਐਮ ਹੈ, ਜੋ ਦੇਸ਼ ਦੀ ਅਨੁਮਾਨਤ ਕੁੱਲ ਪਾਣੀ ਸੰਗ੍ਰਹਿਣ ਸਮਰੱਥਾ 253.388 ਬੀ.ਸੀ.ਐਮ ਦਾ ਲਗਭਗ 62% ਹੈ ।ਇਨ੍ਹਾਂ ਵਿਚੋਂ 37 ਭੰਡਾਰ ਅਜਿਹੇ ਹਨ ਜੋ 60 ਮੈਗਾਵਾਟ ਨਾਲੋਂ ਜਿਆਦਾ ਦੀ ਸਥਾਪਿਤ ਸਮਰੱੱਥਾ ਦੇ ਨਾਲ ਪਣ ਬਿਜਲੀ ਸਬੰਧੀ ਮੁਨਾਫ਼ਾ ਦਿੰਦੇ ਹਨ ।
ਉੱਤਰੀ ਖੇਤਰ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਆਉਂਦੇ ਹਨ।ਇਸ ਖੇਤਰ ਵਿਚ 18.01 ਬੀ.ਸੀ.ਐਮ ਦੀ ਕੁੱਲ ਸੰਗ੍ਰਹਿਣ ਸਮਰੱਥਾ ਵਾਲੇ 6 ਭੰਡਾਰ ਹਨ, ਜੋ ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ) ਦੀ ਨਿਗਰਾਨੀ ਵਿਚ ਹਨ।ਇਨ੍ਹਾਂ ਭੰਡਾਰਾਂ ਵਿੱਚ ਕੁੱਲ ਉਪਲੱਬਧ ਸੰਗ੍ਰਹਿਣ 12.75 ਬੀ.ਸੀ.ਐਮ ਹੈ।ਜੋ ਇਸ ਭੰਡਾਰ ਦੀ ਕੁੱਲ ਸੰਗ੍ਰਹਿਣ ਸਮਰਥਾ ਦਾ 71% ਹੈ।ਪਿਛਲੇ ਸਾਲ ਦੀ ਮਿਆਦ ਵਿੱਚ ਇਸ ਭੰਡਾਰ ਦੀ ਸੰਗ੍ਰਹਿਣ ਸਮਰੱਥਾ 65% ਸੀ। ਪਿਛਲੇ 10 ਸਾਲਾਂ ਦਾ ਔਸਤ ਸੰਗ੍ਰਹਿਣ ਇਸ ਸਮੇਂ ਦੌਰਾਨ ਭੰਡਾਰ ਦੀ ਕੁੱਲ ਸੰਗ੍ਰਹਿਣ ਸਮਰੱਥਾ ਦਾ 73% ਸੀ।ਇਸ ਤਰ੍ਹਾਂ ਪਿਛਲੇ ਸਾਲ ਇਸ ਸਮੇਂ ਦੀ ਤੁਲਨਾ ਵਿੱਚ ਇਸ ਸਾਲ ਸੰਗ੍ਰਹਿਣ ਬਿਹਤਰ ਹੈ, ਲੇਕਿਨ ਇਹ ਪਿਛਲੇ 10 ਵਰ੍ਹਿਆਂ ਦੀ ਇਸ ਮਿਆਦ ਦੌਰਾਨ ਰਹੇ ਔਸਤ ਸੰਗ੍ਰਹਿਣ ਨਾਲੋਂ ਘੱਟ ਹੈ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply