ਪਠਾਨਕੋਟ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਕਾਹਨ ਸਿੰਘ ਪੰਨੂੰ ਆਈ.ਏ.ਐਸ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ
ਖੇਤਰੀ ਦਫਤਰ ਬਟਾਲਾ ਦੀ ਟੀਮ ਵਲੋਂ ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਦੀ ਅਗਵਾਈ ਹੇਠ ਭੱਠਾ ਐਸੋਸੀਏਸਨ ਦੇ ਪ੍ਰਧਾਨ ਰਾਜਪਾਲ ਗੁਪਤਾ ਦੇ ਸਹਿਯੋਗ ਨਾਲ ਪਠਾਨਕੋਟ ਸ਼ਹਿਰ ਵਿਖੇ ਸੈਮੀਨਾਰ ਕਰਵਾਇਆ ਗਿਆ।ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਭੱਠਿਆਂ ਨੰੂ ਇੰਡਿਊਜਡ ਡਰਾਫਟ (ਜਿੱਗ-ਜੈਗ) ਤਕਨੀਕ ਨੰੂ 31 ਮਾਰਚ 2019 ਤੱਕ ਅਪਣਾਉਣਾ ਹੈ ਤਾਂ ਜੋ ਇਸ ਤਕਨੀਕ ਰਾਹੀਂ ਇੱਟਾਂ ਦੀ ਕੁਆਲਿਟੀ ਵਧੀਆ ਹੋਵੇਗੀ ਅਤੇ ਕੋਲੇ ਦੀ ਘੱਟ ਵਰਤੋਂ ਅਤੇ ਹੋਣ ਵਾਲੇ ਪ੍ਰਦੂਸ਼ਣ ਦਾ ਗਰਾਫ ਹੇਠਾਂ ਵੀ ਆਵੇਗਾ।ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਨੇ ਇਸ ਮੋਕੇ `ਤੇ ਭੱਠਿਆਂ ਦੇ ਮਾਲਕਾਂ ਨੰੂ ਅਪੀਲ ਕੀਤੀ ਕਿ ਉਹ ਆਪਣੇ ਭੱਠਿਆਂ ਵਿੱਚ ਚੋਲਾਂ ਦੀ ਫੱਕ ਨੰੂ ਬਾਲਣ ਤੋਂ ਬਾਅਦ ਪੈਦਾ ਹੋਈ ਰਾਖ ਨੰੂ ਇੱਟਾਂ ਬਣਾਉਣ ਲਈ ਵਰਤੋ ਵਿੱਚ ਲਿਆਉਣ ਤਾਂ ਜੋ ਪੈਦਾ ਹੋਈ ਰਾਖ ਤੋਂ ਹੋਣ ਵਾਲੇ ਪ੍ਰਦੂਸ਼ਣ ਨੰੂ ਖਤਮ ਕੀਤਾ ਜਾ ਸਕੇ।ਇਸ ਮੁਹਿੰਮ ਵਿੱਚ ਰਾਜਪਾਲ ਗੁਪਤਾ ਪ੍ਰਧਾਨ ਭੱਠਾ ਐਸੋਸੀਏਸ਼ਨ ਅਤੇ ਇੰਜੀ: ਜਸਬਿੰਦਰ ਸਿੰਘ ਸ਼ੇਰਗਿਲ ਅਤੇ ਇੰਜੀ: ਰਣਤੇਜ ਸ਼ਰਮਾ ਸਹਾਇਕ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫਤਰ ਬਟਾਲਾ ਅਤੇ ਹੋਰ ਸਟਾਫ ਦੇ ਮੈਬਰ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media