Friday, September 25, 2026

ਨੌਕਰੀ ਤੋਂ 32 ਸਾਲਾਂ ਬਾਅਦ ਮੁੜਿਆ ਇਮਾਨਦਾਰੀ ਦਾ ਮੁੱਲ

ਮਾਲੇਰਕੋਟਲਾ (ਸੰਦੌੜ), 14 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਕਹਿੰਦੇ ਨੇ, ਵਿਅਕਤੀ ਦੀ ਮਿਹਨਤ ਅਤੇ ਉਸ ਦੀ ਇਮਾਨਦਾਰੀ ਦਾ ਮੁੱਲ ਇੱਕ ਨਾ ਇੱਕ PPN1411201735ਦਿਨ ਉਸ ਨੂੰ ਜ਼ਰੂਰ ਮਿਲਦਾ ਹੈ, ਇਸ ਦੀ ਤਾਜ਼ਾ ਮਿਸਾਲ ਜਿਲ੍ਹਾ ਜੇਲ੍ਹ ਸੰਗਰੂਰ ਵਿੱਚ ਵੇਖਣ ਨੂੰ ਮਿਲੀ ਜਿੱਥੇ ਕਰਮਦਾਸ ਨਾਂ ਦੇ ਹੈਡ ਵਾਰਡਨ (ਹੌਲਦਾਰ) ਨੂੰ ਨੌਕਰੀ ਦੇ 32 ਵਰ੍ਹੇ ਬਾਅਦ ਨੌਕਰੀ ਪ੍ਰਤੀ ਇਮਾਨਦਾਰੀ ਦਾ ਮੁੱਲ ਮੋੜਦਿਆਂ ਜੇਲ੍ਹ ਵਿਭਾਗ ਨੇ ਹੌਲਦਾਰ ਤੋਂ ਅਸਿਸਟੈਂਟ ਸੁਪਰਡੈਂਟ ਵਜੋਂ ਤਰੱਕੀ ਦੇ ਦਿੱਤੀ ਹੈ। ਅਪਣੇ ਮੋਢਿਆਂ `ਤੇ ਦੋ ਸਟਾਰ ਲੱਗੇ ਵੇਖ ਕਰਮਦਾਸ ਨੂੰ ਵੀ ਅਹਿਸਾਸ ਹੋਇਆ ਕਿ ਮਿਹਨਤ ਦੀ ਕਦਰ ਜ਼ਰੂਰ ਪੈਂਦੀ ਹੈ।ਮੰਗਲਵਾਰ ਸਵੇਰੇ ਕਰਮਦਾਸ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਜੇਲ੍ਹ ਸੁਪਰਡੈਂਟ ਹਰਦੀਪ ਸਿੰਘ ਭੱਟੀ ਅਤੇ ਡਿਪਟੀ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਮੌਜੂਦ ਰਹੇ ਅਤੇ ਕਰਮਦਾਸ ਦੀ ਵਰਦੀ `ਤੇ ਦੋ ਸਟਾਰ ਲਾ ਕੇ ਬਤੌਰ ਅਸਿਸਟੈਂਟ ਸੁਪਰਡੈਂਟ ਪ੍ਰਮੋਟ ਕੀਤਾ।ਇਸ ਦੌਰਾਨ ਗੱਲਬਾਤ ਕਰਦਿਆਂ ਜੇਲ੍ਹ ਸੁਪਰਡੈਂਟ ਹਰਦੀਪ ਸਿੰਘ ਭੱਟੀ ਨੇ ਦੱਸਿਆ ਕਿ ਜਿਲ੍ਹਾ ਜੇਲ੍ਹ ਅੰਦਰ ਨਸ਼ਿਆਂ ਦੀ ਤਸਕਰੀ ਨੂੰ ਹੋਰ ਵਧੇਰੇ ਸਖਤੀ ਨਾਲ ਰੋਕਣ ਦੇ ਲਈ ਕਈ ਅਹਿਮ ਫੈਸਲੇ ਲਏ ਗਏ ਹਨ।ਇਸ ਤੋਂ ਇਲਾਵਾ ਜੇਲ੍ਹ ਅੰਦਰ ਸਫਾਈ ਵਿਵਸਥਾ, ਕੈਦੀਆਂ ਲਈ ਲੰਗਰ, ਪੜਣ ਲਈ ਲਾਇਬ੍ਰੇਰੀ, ਗੈਂਗਸਟਰਾਂ ਲਈ ਸਖਤ ਸੁਰੱਖਿਆ ਵਾਰਡ (ਜ਼ੋਨ) ਦਾ ਪ੍ਰਬੰਧ ਕੀਤਾ ਗਿਆ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply