Tuesday, March 10, 2026

ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰ ਸੈਟੀ) ਵਿਖੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਬਠਿੰਡਾ, 14 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਬੈਂਕ ਆਫ ਇੰਡੀਆ  ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ PPN1411201738(ਆਰ ਸੈਟੀ) ਵਿਖੇ ਬਿੳੂਟੀ ਪਾਰਲਰ ਮੈਨੇਜਮੈਂਟ ਅਤੇ ਪਲੰਬਿੰਗ ਵਰਕਸ ਦੀ ਟ੍ਰੇਨਿੰਗ ਲੈ ਚੁੱਕੇ 59 ਸਿਖਿਆਰਥੀਆਂ ਨੂੰ ਬਠਿੰਡਾ ਨਗਰ ਨਿਗਮ ਕਮਿਸ਼ਨਰ ਸੰਯਮ ਅਗਰਵਾਲ ਵੱਲੋਂ ਸਾਦੇ ਸਮਾਗਮ ਦੌਰਾਨ ਸਰਟੀਫਿਕੇਟ ਵੰਡੇ ਗਏ। ਅਗਰਵਾਲ ਦਾ ਆਰ ਸੈਟੀ ਪਹੁੰਚਣ ’ਤੇ ਉਨਾਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਆਰ ਸੈਟੀ ਡਾਇਰੈਕਟਰ ਜਸਬੀਰ ਸਿੰਘ ਨੇ ਆਰ ਸੈਟੀ ਵਲੋਂ ਚਲਾਏ ਜਾਂਦੇ ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮਾਂ ਦੀ ਵਿਸਥਾਰ ਸਹਿਤ ਜਾਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਸਾਰੇ ਟ੍ਰੇਨਿੰਗ ਪ੍ਰੋਗਰਾਮਾਂ ਦੀ ਸਿਖਲਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ ਅਤੇ ਟ੍ਰੇਨਿੰਗ ਹਾਸਲ ਕਰਨ ਪਿਛੋਂ ਸਿਖਿਆਰਥੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਮਾਲੀ ਸਹਾਇਤਾ ਦੇ ਦੀ ਸਿਫਾਰਿਸ਼ ਵੀ ਬੈਂਕਾਂ ਨੂੰ ਕੀਤੀ ਜਾਂਦੀ ਹੈ।
ਇਸ ਮੌਕੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਸਿਖਿਆਰਥੀ ਆਪਣਾ ਕਿੱਤਾ ਜ਼ਰੂਰ ਸ਼ੁਰੂ ਕਰਨ ਅਤੇ ਦੂਜਿਆਂ ਨੂੰ ਵੀ ਉਸ ’ਚ ਰੁਜ਼ਗਾਰ ਪ੍ਰਦਾਨ ਕਰਨ।ਉਨਾਂ ਨੇ ਸਿਖਿਆਰਥੀਆਂ ਨੂੰ ਹਰ ਤਰਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ ਅਤੇ ਜ਼ਿੰਦਗੀ ’ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਉਨਾਂ ਨੇ ਅਰ ਸੈਟੀ ਵਲੋਂ ਲੋੜਵੰਦ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਚਲਾਉਣ ਲਈ ਦਿੱਤੇ ਜਾਂਦੇ ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਉਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਂਘਾ ਕੀਤੀ। ਸਮਾਗਮ ਦੌਰਾਨ ਪਿਛਲੇ 5 ਦਿਨਾਂ ਤੋਂ ਬਿੳੂਟੀ ਪਾਰਲਰ ਮੈਨੇਜਮੈਂਟ ਦੀਆਂ ਸਿਖਿਆਰਣਾਂ ਲਈ ਆਰਟ ਆਫ ਲਿਵਿੰਗ ਵਲੋਂ ਚਲਾਏ ਦਾ ਰਹੇ ਹੈਪੀਨਸ ਕੋਰਸ ਦੇ ਸੰਚਾਲਕ ਸੁਮਿਤ ਅਰੋੜਾ ਅਤੇ ਉਨਾਂ ਦੇ ਸਾਥੀ ਮੈਡਮ ਮੀਨੂੰ ਸਿੰਗਲਾ ਅਤੇ ਮੈਡਮ ਨਿਸ਼ਾ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਰ ਸੈਟੀ ਦਾ ਸਮੂਹ ਸਟਾਫ ਫੈਕਲਟੀ ਟੀਨਾ ਚਾਵਲਾ, ਫੈਕਲਟੀ ਸੋਨੀਆ ਚੱਠਾ, ਸੰਚਾਲਕ ਪਰਵਿੰਦਰ ਕੌਰ, ਜਗਤਾਰ ਸਿੰਘ ਅਤੇ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply