ਬਟਾਲਾ, 15 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਦੇ ਸਕੂਲਾਂ ਵਿੱਚ ਕੁੱਝ ਵਿਸ਼ਿਆਂ ਦੀਆ ਕਿਤਾਬਾਂ ਨਹੀ ਪਹੁੰਚੀਆਂ ਸਨ।
ਜਿਲਾ ਸਿਖਿਆ ਅਫਸਰ (ਐਲੀਮੈਟਰੀ ਸਿਖਿਆ) ਗੁਰਦਾਸਪੁਰ ਸ੍ਰੀਮਤੀ ਸਨੇਹ ਸਰਿਤਾ ਤੇ ਬਲਾਕ ਸਿੱਖਿਆ ਅਫਸਰ ਬਟਾਲਾ ਲਖਵਿੰਦਰ ਸਿੰਘ ਪੱਡਾ ਨੇ ਜਾਣਕਾਰੀ ਦੌਰਾਨ ਦੱਸਿਆ ਕਿ ਸਕੂਲਾਂ ਵਲੋਂ ਪਹਿਲਾਂ ਜਾਰੀ ਸੂਚੀਆਂ ਮੁਤਾਬਿਕ ਜਿਹੜੀਆਂ ਮੁਫਤ ਕਿਤਾਬਾਂ ਬਕਾਇਆ ਰਹਿੰਦੀਆਂ ਸਨ।ਉਹ ਬਲਾਕ ਸਿਖਿਆ ਪ੍ਰਾਇਮਰੀ ਦਫਤਰਾਂ ਵਿੱਚ ਪਹੁੰਚ ਗਈਆਂ ਹਨ।ਸਕੂਲ ਮੁੱਖੀ ਬਕਾਇਆ ਮੁਫਤ ਕਿਤਾਬਾਂ ਜਲਦ ਤੋ ਜਲਦ ਬੀ.ਪੀ.ਈ.ਓ ਦਫਤਰਾਂ ਵਿੱਚੋਂ ਪ੍ਰਾਪਤ ਕਰ ਲੈਣ ਤਾਂ ਜੋ ਵਿਦਿਆਰਥੀਆਂ ਨੂੰ ਕਿਤਾਬਾਂ ਦਿਤੀਆ ਜਾ ਸਕਣ ਤੇ ਉਹ ਆਪਣੇ ਵਿਸ਼ੇ ਦੀ ਪੜਾਈ ਕਰ ਸਕਣ।ਸਾਰੇ ਸਕੂਲ ਮੁੱਖੀ ਇਸ ਨੂੰ ਅਤਿ ਜਰੂਰੀ ਸਮਝਣ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media