ਬਲਕਾਰ ਧੂਰਕੋਟ ਨੂੰ ਬੈਸਟ ਰੇਡਰ ਤੇ ਆਸੂ ਝੁਨੇਰ ਨੂੰ ਬੈਸਟ ਜਾਫੀ ਦਾ ਖਿਤਾਬ
ਸੰਦੌੜ, 15 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਪਿੰਡ ਚੱਕ ਸੇਖੂਪੁਰ ਕਲਾਂ ਦੇ ਦਸਮੇਸ ਵੈਲਫੇਅਰ ਕਲੱਬ ਵੱਲੋਂ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ
ਦੇ ਸਹਿਯੋਗ ਨਾਲ ਪੰਜਵਾਂ ਦੋ ਰੋਜ਼ਾ ਕਬੱਡੀ ਕੱਪ ਕਰਵਾਇਆ ਗਿਆ ਹੈ। ਇਸ ਕਬੱਡੀ ਕੱਪ ਦੇ ਪਹਿਲੇ ਦਿਨ ਦਾ ਉਦਘਾਟਨ ਮਾਸਟਰ ਗੁਲਜਾਰ ਸਿੰਘ ਨੇ ਰੀਬਨ ਕੱਟ ਕੇ ਕੀਤਾ।ਜਾਣਕਾਰੀ ਦਿੰਦਿਆਂ ਸਰਪੰਚ ਧਰਮਿੰਦਰ ਸਿੰਘ ਚੱਕ ਤੇ ਕਲੱਬ ਦੇ ਚੇਅਰਮੈਨ ਕਮਲਜੀਤ ਸਿੰਘ ਚੱਕ ਨੇ ਦਿੰਦਿਆਂ ਦੱਸਿਆ ਕਿ ਕਬੱਡੀ 55 ਕਿਲੋ ਵਿੱਚੋਂ ਕੰਗਣਵਾਲ ਪਹਿਲੇ ਤੇ ਕੁਨੇਚ ਦੂਜੇ ਸਥਾਨ ’ਤੇ ਰਹੀ ਜਦਕਿ ਕਬੱਡੀ 75 ਕਿਲੋ ਵਿਚੋਂ ਸੰਘੈਣ ਪਹਿਲੇ ਤੇ ਚੱਕ ਕਲਾਂ ਦੂਜੇ ਸਥਾਨ ’ਤੇ ਰਹੀ। ਕਬੱਡੀ ਇੱਕ ਪਿੰਡ ਓਪਨ ਵਿੱਚ ਪਿੰਡ ਝੁਨੇਰ ਦੀ ਟੀਮ ਨੇ ਧੂਰਕੋਟ ਦੀ ਟੀਮ ਨੂੰ ਹਰਾ ਕੇ ਕੱਪ ’ਤੇ ਕਬਜਾ ਕਰ ਲਿਆ ਹੈ।ਇਸ ਖੇਡ ਮੇਲੇ ਦੇ ਬੈਸਟ ਕੱਬਡੀ ਰੇਡਰ ਬਲਕਾਰ ਸਿੰਘ ਧੂਰਕੋਟ ਅਤੇ ਬੈਸਟ ਜਾਫੀ ਆਸੂ ਝੁਨੇਰ ਰਹੇ ਜਿਹਨਾਂ ਦਾ ਵਿਸ਼ੇਸ ਸਨਮਾਨ ਦੇ ਸਨਮਾਨ ਕੀਤਾ ਗਿਆ।ਖੇਡ ਮੇਲੇ ਦੀਆਂ ਜੇਤੂ ਟੀਮਾਂ ਦੇ ਸਨਮਾਨ ਦੀ ਰਸਮ ਸ੍ਰੀ ਰਾਜ ਕੁਮਾਰ ਐਸ.ਪੀ ਮਲੇਰਕੋਟਲਾ, ਜਨਾਬ ਨਦੀਮ ਅਨਵਾਰ ਖਾਂ, ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ, ਮਾਸਟਰ ਸੁਖਦੇਵ ਸਿੰਘ ਚੱਕ, ਰੀਡਰ ਕਪਤਾਨ ਸਿੰਘ ਸ਼ੇਰਪੁਰ, ਰਾਮ ਸਿੰਘ, ਮਾ. ਗੁਲਜਾਰ ਸਿੰਘ ਅਤੇ ਟਰੱਕਯੂਨੀਅਨ ਸ਼ੇਰਪੁਰ ਦੇ ਪ੍ਰਧਾਨ ਸੁਖਦੇਵ ਸਿੰਘ ਕਾਲਾਬੂਲਾ ਨੇ ਨਿਭਾਈ।
ਇਸ ਮੌਕੇ ਸਰਪੰਚ ਧਰਮਿੰਦਰ ਸਿੰਘ ਚੱਕ, ਚੇਅਰਮੈਨ ਕਮਲਜੀਤ ਸਿੰਘ ਚੱਕ, ਦਵਿੰਦਰ ਸਿੰਘ ਸਰਪੰਚ, ਚਮਕੌਰ ਸਿੰਘ ਚੱਕ, ਡਾ. ਬਲਜਿੰਦਦਰ ਸਿੰਘ ਚੱਕ, ਕੁਲਵਿੰਦਰ ਸਿੰਘ ਪੰਚ, ਰਾਜਵੀਰ ਰਾਜੀ ਧਨੋਂ, ਦਿਲਪ੍ਰੀਤ ਸਿੰਘ, ਜੱਸੂ ਝੁਨੇਰ,ਬਲਵੀਰ ਸਿੰਘ ਪੰਚ, ਕੁਲਵਿੰਦਰ ਸਿੰਘ ਖਜ਼ਾਨਚੀ, ਹਰਮੀਤ ਸਿੰਘ ਧਲੇਰ, ਜਗਸੀਰ ਸਿੰਘ, ਸੋਨੀ ਚੱਕ, ਗੁਰਮੀਤ ਸਿੰਘ ਮੀਤਾ ਸਮੇਤ ਵੱਡੀ ਗਿਣਤੀ ਦੇ ਵਿੱਚ ਮੈਂਬਰ,ਪਤਵੰਤੇ ਦੇ ਖੇਡ ਪ੍ਰੇਮੀ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media