ਸਮਰਾਲਾ, 17 ਨਵੰਬਰ (ਪੰਜਾਬ ਪੋਸਟ-ਕੰਗ) – ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨਾਂ ਦੀਆਂ ਵਧੀਆਂ ਸੇਵਾਵਾਂ ਬਦਲੇ ਐਸ.ਸੀ ਵਿੰਗ ਦਾ ਮੁੜ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ।ਸਮਰਾਲਾ ਤੋਂ ਐਸ.ਸੀ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਪਪੜੌਦੀ ਨੇ ਗੁਲਜ਼ਾਰ ਸਿੰਘ ਰਣੀਕੇ ਦੇ ਮੁੜ ਪ੍ਰਧਾਨ ਚੁਣੇ ਜਾਣ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਨੇ ਮਿਹਨਤੀ ਵਰਕਰਾਂ ਦੀ ਮਿਹਨਤ ਦਾ ਸਦਾ ਮੁੱਲ ਪਾਇਆ ਹੈ।ਉਨਾਂ ਦੀ ਮੁੜ ਪ੍ਰਧਾਨ ਬਣਨ ਤੇ ਸਮਰਾਲਾ ਇਲਾਕੇ ਦੇ ਸਮੱਰਥਕਾਂ ਵਿੱਚ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮਦਨੀਪੁਰ, ਗੁਰਮੀਤ ਸਿੰਘ ਭੌਰਲਾ, ਬਲਵਿੰਦਰ ਸਿੰਘ ਬੰਬ, ਅਵਤਾਰ ਸਿੰਘ ਐਮ.ਸੀ, ਅਵਤਾਰ ਸਿੰਘ ਭਗਵਾਨਪੁਰਾ, ਕੁਲਦੀਪ ਸਿੰਘ ਘੁੰਗਰਾਲੀ ਸਿੱਖਾਂ, ਹਰਜਿੰਦਰ ਸਿੰਘ ਮਾਛੀਵਾੜਾ, ਮਨਪ੍ਰੀਤ ਸਿੰਘ ਮਾਛੀਵਾੜਾ, ਜਸਵੀਰ ਸਿੰਘ, ਰਾਜੇਸ਼ ਕੁਮਾਰ, ਸੰਦੀਪ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media