ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿੱਚ ਸਕੂਲ ਦੀ ਆਈ.ਸੀ.ਐਸ.ਈ ਮਾਨਤਾ ਮਿਲਣ ਦੀ ਖੁਸ਼ੀ ਅਤੇ ਬਾਲ ਦਿਵਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਹੋਇਆ।ਉਪਰੰਤ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ।ਬੱਚਿਆਂ ਨੇ ਸਵਾਗਤੀ ਗੀਤ ਪੇਸ਼ ਕੀਤਾ ਅਤੇ ਦੇਸ਼ ਲਈ ਸ਼ਹੀਦ ਹੋਏ ਫੌਜ ਦੇ ਨੋਜੁਆਨਾਂ ਨੂੰ ਸ਼ਰਧਾਜਲੀ ਭੇਟ ਕਰਦੇ ਹੋਏ ਕ੍ਰੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਮੌਕੇ ਤੇ ਅਕਾਦਮਿਕ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਮੁੱਖ ਮਹਿਮਾਨ ਨੂੰ “ਜੀ ਆਇਆ ਨੂੰ” ਆਖਿਆ ਅਤੇ ਦੀਵਾਨ ਦੀ ਕਾਰਗੁਜਾਰੀ ਤੇ ਰੌਸ਼ਨੀ ਪਾਈ।ਉਹਨਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਤੇ ਇਹਨਾਂ ਨੂੂੰ ਮਿਆਰੀ ਵਿਦਿਆ ਦਿੰਦਿਆਂ ਇਕ ਚੰਗੇ ਨਾਗਰਿਕ ਬਣਾ ਕੇ ਹੀ ਅਸੀਂ ਇਕ ਆਦਰਸ਼ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਡਾ. ਰਾਜਕੁਮਾਰ ਵੇਰਕਾ ਨੇ ਪ੍ਰਧਾਨ ਚੱਢਾ ਦੀ ਯੋਗ ਅਗਵਾਈ ਹੇਠ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੁਆਰਾ ਕੀਤੀ ਜਾ ਰਹੀ ਨਿਸ਼ਕਾਮ ਸੇਵਾ, ਇਮਾਨਦਾਰੀ ਅਤੇ ਮਿਹਨਤੀ ਟੀਮ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਈ.ਸੀ.ਐਸ.ਈ ਦੀ ਮਾਨਤਾ ਪ੍ਰਾਪਤ ਕਰਨ ਲਈ ਪ੍ਰਧਾਨ, ਮੈਂਬਰ ਇੰਚਾਰਜਾਂ ਅਤੇ ਪਿ੍ਰੰਸੀਪਲ ਮੈਡਮ ਨੂੰ ਵਧਾਈ ਦਿਤੀ।ਉਹਨਾਂ ਸਕੂਲ ਦੇ ਵਿਕਾਸ ਲਈ ਪੰਜ ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਏਅਰਪੋਰਟ ਰੋਡ ਤੋ ਸਕੂਲ ਦੀ ਜਾਂਦੀ ਸੜਕ ਦੇ ਨਿਰਮਾਣ ਕਾਰਜ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਉਹਨਾਂ ਨੇ ਦੇਸ਼ ਦੇ ਪਹਿਲੇ ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜੀਵਨ ਤੇ ਰੌਸ਼ਨੀ ਪਾਉਦੇ ਹੋਏ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਵਲੋਂ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਪਾਏ ਯੋਗਦਾਨ ਨੂੰ ਨਕਾਰਿਆ ਨਹੀ ਜਾ ਸਕਦਾ।
ਇਸ ਮੌਕੇ ਆਈ.ਸੀ.ਐਸ.ਈ ਦੀ ਮਾਨਤਾ ਹਾਸਲ ਕਰਨ ਲਈ ਦਿੱਤੇ ਗਏ ਸਹਿਯੋਗ ਲਈ ਡਾਇਰਕਟੈਰ ਐਜੂਕੇਸ਼ਨ ਡਾ. ਧਰਮਵੀਰ ਸਿੰਘ ਅਤੇ ਸ੍ਰੀਮਤੀ ਨਿਰਮਲ ਕੌਰ ਪ੍ਰਿੰਸੀਪਲ ਬਸੰਤ ਐਵੀਨਿਊ ਸਕੂਲ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।ਡਾ. ਮਨਮੋਹਨ ਸਿੰਘ ਖੰਨਾ ਮੈਂਬਰ ਇੰਚਾਰਜ, ਨਰਿੰਦਰ ਸਿੰਘ ਸੱਭਰਵਾਲ ਮੈਂਬਰ ਇੰਚਾਰਜ, ਮਿਸਜ ਹਰਸੋਹਨ ਕੌਰ ਸਰਕਾਰੀਆ, ਮੈਂਬਰ ਇੰਚਾਰਜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਮੀਤ ਪ੍ਰਧਾਨ ਧੰਨਰਾਜ ਸਿੰਘ, ਐਡਸ਼ਿਨਲ ਆਨਰੇਰੀ ਸਕੱਤਰ ਹਰਮਿੰਦਰ ਸਿੰਘ, ਸੰਤੋਖ ਸਿੰਘ ਸੇਠੀ, ਮੈਂਬਰ ਰਮਨੀਕ ਸਿੰਘ ਅਰੋੜਾ, ਰਜਿੰਦਰ ਸਿੰਘ ਮਰਵਾਹਾ, ਸੰਜੀਵ ਅਰੋੜਾ ਵਰੁਨਦੀਪ ਸਿੰਘ ਬਮਰਾ, ਡਾ. ਧਰਮਵੀਰ ਸਿੰਘ ਡਾਇਰਕਟੈਰ ਆਫ ਐਜੂਕੇਸ਼ਨ ਚੀਫ ਖਾਲਸਾ ਦੀਵਾਨ ਅਤੇ ਵੱਖ ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਵਿਸ਼ੇਸ਼ ਤੌਰ `ਤੇ ਹਾਜਰ ਰਹੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media