ਪਠਾਨਕੋਟ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਪੀ.ਸੀ.ਪੀ.ਐਨ.ਡੀ ਐਕਟ ਨਾਲ ਸਬੰਧਤ ਜ਼ਿਲਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਸਿਵਲ ਸਰਜਨ
ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ।ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਪੀ.ਸੀ.ਪੀ.ਐਨ.ਡੀ ਐਕਟ ਅਧੀਨ ਸ਼ਹਿਰ ਦੇ 14 ਅਲਟਰਾ ਸਕੈਨ ਸੈਂਟਰਾਂ ਦੀ ਚੈਕਿੰਗ ਕੀਤੀ ਗਈ।ਵੈਟਰਨਰੀ ਪੋਲੀਕਲੀਨਿਕ ਪਿੰਡ ਮਨਵਾਲ ਪਠਾਨਕੋਟ ਨੂੰ ਜਾਨਵਰਾਂ ਦੇ ਅਲਟਰਸਾਂਊਡ ਕਰਨ ਲਈ ਰਜਿਸਟਰਡ ਕਰਨ ਦੀ ਮੰਨਜੂਰੀ ਦਿੱਤੀ ਗਈ ਅਤੇ ਡਾ. ਜਤਿੰਦਰ ਛਾਬੜਾ ਦੇ ਈਕੋਗ੍ਰਾਫੀ ਸੈਂਟਰ ਦੀ ਰੀਨਿਊਲ ਕੀਤੀ ਗਈ।
ਸਿਵਲ ਸਰਜਨ ਡਾ. ਕਾਂਸਰਾ ਨੇ ਕਿਹਾ ਕਿ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤਹਿਤ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣ ਤਾਂ ਜੋ ਜਿਲਾ ਪਠਾਨਕੋਟ ਦੀ ਘੱਟ ਰਹੀ ਸੈਕਸ ਰੇਸ਼ੋ ਨੂੰ ਰੋਕਿਆ ਜਾ ਸਕੇ। ਲੜਕੀਆਂ ਦੀ ਘੱਟ ਰਹੀ ਸੈਕਸ ਰੇਸ਼ੋ ਸਬੰਧੀ ਉਹਨਾਂ ਕਿਹਾ ਕਿ ਮਾਦਾ ਭੱਰੁਣ ਹਤਿਆ ਇਕ ਸਮਾਜਿਕ ਬੁਰਾਈ ਹੈ ਅਤੇ ਇਸ ਦਾ ਖ਼ਾਤਮਾ ਲੋਕਾਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ।ਅਖੀਰ ਉਨਾਂ ਕਿਹਾ ਕਿ ਜੇਕਰ ਕੋਈ ਲਿੰਗ ਜਾਂਚ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੀਟਿੰਗ ਵਿਚ ਏ.ਡੀ.ਏ ਤਰੁਣਵੀਰ ਕੌਰ, ਡਾ. ਐਮ.ਐਲ ਅੱਤਰੀ, ਡਾ. ਨੈਨਸੀ ਵਰਮਾ ਸਮਾਜਸੇਵੀ, ਸ਼੍ਰੀਮਤੀ ਕਿਰਨ ਕਪੂਰ ਸਮਾਜਸੇਵੀ, ਮਿਸ ਰਿੰਪੀ ਬੀ.ਈ.ਈ, ਅਮਨਦੀਪ ਸਿੰਘ ਜ਼ਿਲਾ ਬੀ.ਸੀ.ਸੀ ਅਤੇ ਜਤਿਨ ਕੁਮਾਰ ਜ਼ਿਲਾ ਪੀ.ਐਨ.ਡੀ.ਟੀ ਅਸਿਸਟੈਂਟ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media