Thursday, March 12, 2026

ਬਾਲੀਵੁਡ ਦੇ ਮਸ਼ਹੂਰ ਪੰਜਾਬੀ ਰੈਪਰ `ਬਾਦਸ਼ਾਹ` ਦਾ ਲਾਈਵ ਸ਼ੋਅ 26 ਨਵੰਬਰ ਨੂੰ

ਬ੍ਰਿਸਬੇਨ, 22 ਨਵੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਸੰਗੀਤ ਦੀ ਦੁਨੀਆਂ ਵਿੱਚ ਪੰਜਾਬੀ ਰੈਪਰ ਵਜੋਂ ਪਛਾਣ ਬਨਾਉਣ ਵਾਲੇ ਬਾਦਸ਼ਾਹ ਦਾ ਨਾਮ PPN2211201709ਅੱਜਕਲ ਬੱਚੇ ਬੱਚੇ ਦੀ ਜੁਬਾਨ `ਤੇ ਹੈ। ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ 26 ਨਵੰਬਰ ਦਿਨ ਐਤਵਾਰ ਨੂੰ ਗ੍ਰੈਂਡਸਟਾਈਲ ਐਂਟਰਟੇਨਮੈਂਟ ਦੀ ਟੀਮ ਵਲੋ ਬਾਦਸ਼ਾਹ ਦੇ ਲਾਈਵ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ।ਪ੍ਰਬੰਧਕਾਂ ਦੇ ਅਨੁਸਾਰ ਬਾਦਸ਼ਾਹ ਨੂੰ ਲੈ ਕੇ ਸਥਾਨਕ ਨਿਵਾਸੀਆ ਵਿੱਚ ਬਹੁਤ ਜਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ।ਇਹ ਲਾਈਵ ਸ਼ੋਅ `ਸਾਊਥ ਬੈਕ ਪਿਆਜ਼ਾ, ਸਾਊਥ ਬ੍ਰਿਸਬੇਨ` ਹਾਲ ਵਿੱਚ ਤਕਰੀਬਨ ਸ਼ਾਮ ਦੇ 6.30 ਵਜੇ  ਸ਼ੁਰੂ ਹੋਵੇਗਾ।ਜਿਕਰਯੋਗ ਹੈ ਬਾਦਸ਼ਾਹ ਆਪਣੇ ਗਾਣਿਆ ਨਾਲ ਬਾੱਲੀਵੁੱਡ `ਚ ਵੀ ਧਾਕ ਜਮਾ ਚੁੱਕੇ ਹਨ।ਬਾਦਸ਼ਾਹ ਨੇ ਵਖਰਾ ਸਵੈਗ, ਡੀ.ਜੇ ਵਾਲੇ ਬਾਬੂ, ਐਸੀ ਧੱਕੜ ਹੈ ਵਰਗੇ ਅਨੇਕਾਂ ਗੀਤਾਂ ਨੂੰ ਪੰਜਾਬੀ ਰੈਪ ਨਾਲ ਮਿਕਸ ਕਰਕੇ ਹਿੱਟ ਕਰਵਾਇਆ ਹੈ।ਆਸਥਾ ਗਿਲ ਅਤੇ ਗੁਰਿੰਦਰ ਰਾਏ ਵੀ ਬਾਦਸ਼ਾਅ ਦੇ ਨਾਲ ਸਾਂਝੇ ਤੌਰ `ਤੇ ਆਪਣੀ ਕਲਾ ਦੇ ਜੌਹਰ ਦਿਖਾਉਣਗੇ।ਪ੍ਰਬੰਧਕਾਂ ਅਨੁਸਾਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਕਿਉਰਟੀ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply