Monday, June 22, 2026

ਵਿਦਿਆਰਥਣ ਨੇ ਪੇਪਰ `ਚ ਨਾ ਬੈਠਣ ਦੇਣ ਦੇ ਲਾਏ ਦੋਸ਼

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਤਰਨਤਾਰਨ ਦੇ ਇੱਕ ਕਾਲਜ਼ ਦੀ ਵਿਦਿਆਰਥਣ ਸੁਮੀਸ਼ ਸ਼ਰਮਾ ਨੇ ਪ੍ਰਬੰਧਕ ਕਮੇਟੀ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਲਜ਼ ਦੀ ਫੀਸ ਨਾ ਦੇਣ ਦੀ ਸੂਰਤ ‘ਚ ਉਸ ਨੂੰ ਪੇਪਰ ਦੇਣ ਲਈ ਨਹੀ ਬੈਠਣ ਦਿੱਤਾ ਗਿਆ।ਵਿਦਿਆਰਥਣ ਨੇੇ ਵਕੀਲ ਸੰਦੀਪ ਗੌਰਸੀ ਰਾਹੀਂ ਡਿਪਟੀ ਕਮਿਸ਼ਨਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਇਸ ਸ਼ਿਕਾਇਤ ਵਿੱਚ ਕਿਹਾ ਹੈ ਕਿ ਪ੍ਰਬੰਧਕੀ ਕਮੇਟੀ ਨੇ ਫੀਸ ਦੇ ਲਈ 40 ਹਜ਼ਾਰ ਦੀ ਮੰਗ ਕੀਤੀ ਹੈ, ਜਦਕਿ ਉਹ ਕੁੱਲ ਫੀਸ ਵਿਚੋਂ 15 ਹਜ਼ਾਰ ਰੂਪੇ ਦੇ ਚੁੱਕੀ ਹੈ ਅਤੇ ਬਾਕੀ ਫੀਸ ਉਸ ਦੇ ਪਿਤਾ ਬਾਹਰ ਹੋਣ ਕਰਕੇ ਹਾਲੇ ਨਹੀ ਦੇ ਪਾਈ ਸੀ।ਜਿਸ ਦੇ ਲਈ ਉਸ ਨੇ ਕਾਲਜ਼ ਪ੍ਰਬੰਧਕ ਕਮੇਟੀ ਕੋਲ ਗੁਜ਼ਰਿਸ਼ ਕੀਤੀ ਸੀ ਕਿ ਬਕਾਇਆ ਫੀਸ ਜਲਦ ਜ਼ਮਾ ਕਰਾ ਦੇਵੇਗੀ।ਪਰ ਉਨਾ ਇਕ ਨਾ ਸੁਣੀ ਅਤੇ ਉਸ ਨੂੰ ਪੇਪਰ ਵਿਚ ਬੈਠਣ ਨਹੀ ਦਿੱਤਾ ਗਿਆ।

ਕੀ ਕਹਿੰਦੀ ਹੈ ਪ੍ਰਬੰਧਕ ਕਮੇਟੀ
ਕਾਲਜ਼ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਆਰ.ਪੀ ਸਿੰਘ ਦਾ ਕਹਿਣਾ ਹੈ ਕਿ ਉੱਕਤ ਵਿਦਿਆਰਥਣ ਨਾਲ ਕੋਈ ਝਗੜਾ ਨਹੀ। ਉਸ ਨੂੰ ਰੋਲ ਨੰਬਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੇਪਰ ਦੇਣ ਤੋਂ ਉਸ ਨੂੰ ਕਿਸੇ ਨੇ ਨਹੀ ਰੋਕਿਆ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply