Monday, April 13, 2026

ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਵੱਧ ਰਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ………

ਸੰਦੌੜ, 26 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਸਬਾ ਸੰਦੌੜ ਦੇ ਮੇਨ ਚੌਕ ਵਿਖੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹਾਦਸਿਆਂ `ਚ ਨਿਰੰਤਰ

ACD Systems Digital Imaging

ਵਾਧਾ ਹੋ ਰਿਹਾ ਹੈ, ਪਰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਆਪਣੇ ਹੀ ਫ਼ਰਜ਼ਾਂ ਤੋਂ ਲਾਂਬੇ ਹੋਏ ਪ੍ਰਤੀਤ ਹੋ ਰਹੇ ਹਨ।ਸਕੂਲ ਤੋਂ ਛੁੱਟੀ ਉਪਰੰਤ ਕਸਬੇ ਸੰਦੌੜ ਦੇ ਬਸ ਅੱਡੇ ਅਤੇ ਸਕੂਲੀ ਬੱਚਿਆਂ ਦਾ ਸਕੂਲ ਨੰੂ ਆਉਣ ਜਾਂ ਵਾਪਸ ਆਪਣੇ ਘਰਾਂ ਨੂੰ ਪਰਤਣ ਲਈ ਪੈਦਲ ਜਾਣ ਵੇਲੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਸੜਕ ਦੇ ਦੋਹੇ ਪਾਸੇ ਗ਼ਲਤ ਪਾਰਕਿੰਗ ਦੇ ਚੱਲਦਿਆਂ ਪੈਦਲ ਚੱਲਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸਬੇ ਦੇ ਮੇਨ ਚੌਕ ਵਿਖੇ ਦਿਨ ਪ੍ਰਤੀ ਦਿਨ ਵੱਧ ਰਹੀ ਟਰੈਫ਼ਿਕ ਦੀ ਸਮੱਸਿਆ ਕਿਸੇ ਵੀ ਵੱਡੇ ਸੜਕ ਹਾਦਸੇ ਦਾ ਕਾਰਣ ਬਣ ਸਕਦੀ ਹੈ।ਸੜਕ ਕਿਨਾਰੇ ਲੱਗੀਆਂ ਰੇਹੜੀਆਂ ਤੋਂ ਖ਼ਰੀਦਦਾਰੀ ਕਰਦੇ ਅਤੇ ਆਪਣੇ ਵਾਹਣ ਗ਼ਲਤ ਤਰੀਕੇ ਨਾਲ ਸੜਕ ਦੇ ਵਿਚਕਾਰ ਖੜੇ ਕਰ ਕੇ ਦੁਕਾਨਾਂ ਦੇ ਅੰਦਰ ਜਾਣ ਵਾਲੇ ਗ੍ਰਾਹਕਾਂ ਦੇ ਵਾਹਨ ਕਾਫ਼ੀ ਦੇਰ ਤੱਕ ਲਾਵਾਰਸ ਖੜੇ ਰਹਿੰਦੇ ਹਨ।ਮੇਨ ਸੜਕ ਹੋਣ ਕਾਰਨ ਆਵਾਜਾਈ ਦਾ ਜਾਮ ਭਾਰੀ ਪਰੇਸ਼ਾਨੀਆਂ ਦਾ ਸਬੱਬ ਬਣਦਾ ਹੈ।ਪਰ ਟ੍ਰੈਫਿਕ ਸਮੱਸਿਆ ਦਾ ਹੱਲ ਲੱਭਣ ਦੀ ਬਜ਼ਾਏ ਚੌਕ ਦੇ ਬਿਲਕੁੱਲ ਨਾਲ ਪੁਲਿਸ ਥਾਣੇ ਦੇ ਅਧਿਕਾਰੀ ਵੀ ਮੂਕ ਦਰਸ਼ਕ ਬਣੇ ਪ੍ਰਤੀਤ ਹੋ ਰਹੇ ਹਨ।
ਸਥਾਨਕ ਜਾਗਰੂਕ ਸ਼ਹਿਰੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਵਧ ਰਹੀ ਸਮਸਿਆ ਵੱਲ ਧਿਆਨ ਦੇ ਕੇ ਸਖ਼ਤਾਈ ਵਰਤੀ ਜਾਵੇ ਤਾਂ ਜੋ ਹੋਣ ਵਾਲੇ ਭਿਆਨਕ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।ਇਸ ਸਬੰਧੀ ਸੰਪਰਕ ਕਰਨ `ਤੇ ਡੀ.ਐਸ.ਪੀ ਜੋਗੀ ਰਾਜ ਨੇ ਕਿਹਾ ਕਿ ਗ਼ਲਤ ਪਾਰਕਿੰਗ ਨਾਲ ਰੁਕਦੀ ਅਵਾਵਜਾਈ ਦੀ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਜਾਮ ਤੋਂ ਬਚਣ ਲਈ ਆਪਣੇ ਵਾਹਨਾਂ ਨੂੰ ਪਾਰਕਿੰਗ ਵਾਲੀਆਂ ਥਾਵਾਂ ’ਤੇ ਲਗਾਉਣ ਅਤੇ ਟ੍ਰੈਫਿਕ ਨਿਯਮ ਲਾਗੂ ਕਰਨ ਵਿੱਚ ਪੁਲਿਸ ਨੂੰ ਸਹਿਯੋਗ ਦੇਣ ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply